ਮੁੰਬਈ, 1 ਨਵੰਬਰ
ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਅੱਜ ਸੋਸ਼ਲ ਮੀਡੀਆ ’ਤੇ ਪਤਨੀ ਤਾਹਿਰਾ ਕਸ਼ਿਅਪ ਖੁਰਾਨਾ ਲਈ ਆਪਣੀ ਵਿਆਹ ਦੀ ਵਰ੍ਹੇਗੰਢ ਮੌਕੇ ਦਿਲ ਖੋਲ੍ਹ ਕੇ ਪਿਆਰ ਦਾ ਇਜ਼ਹਾਰ ਕੀਤਾ। ਆਯੂਸ਼ਮਾਨ ਨੇ ਤਾਹਿਰਾ ਨੂੰ ਆਪਣੀ ਸਭ ਤੋਂ ਪੱਕੀ ਦੋਸਤ ਕਰਾਰ ਦਿੰਦਿਆਂ ਲਿਖਿਆ ‘ਇੰਝ ਜਾਪਦਾ ਹੈ ਕਿ ਜਿਵੇਂ ਸਦੀਆਂ ਤੋਂ ਇਕ-ਦੂਜੇ ਨੂੰ ਜਾਣਦੇ ਹਾਂ। ਇਹ ਬੰਧਨ ਇਸੇ ਜ਼ਿੰਦਗੀ ਤੱਕ ਸੀਮਤ ਨਹੀਂ ਹੋ ਸਕਦਾ। ਮੈਂ ਤੇਰੇ ਨਾਲ ਹੀ ਬਜ਼ੁਰਗ ਹੋਣਾ ਚਾਹੁੰਦਾ ਹਾਂ। ਵਿਆਹ ਦੀ ਵਰ੍ਹੇਗੰਢ ਦੀ ਮੁਬਾਰਕਬਾਦ।’ ਆਯੂਸ਼ਮਾਨ ਨੇ ਪਤਨੀ ਨਾਲ ਇਕ ਫੋਟੋ ਵੀ ਪੋਸਟ ਕੀਤੀ। ਇੰਸਟਾਗ੍ਰਾਮ ਅਕਾਊਂਟ ’ਤੇ ਤਾਹਿਰਾ ਨੇ ਵੀ ਉਹੀ ਫੋਟੋ ਪੋਸਟ ਕੀਤੀ ਤੇ ਆਪਣੀ ਵਿਆਹ ਨਾਲ ਜੁੜੀ ਇਕ ਯਾਦ ਤਾਜ਼ਾ ਕੀਤੀ। ਆਯੂਸ਼ਮਾਨ ਤੇ ਤਾਹਿਰਾ ਦਾ ਵਿਆਹ ਨਵੰਬਰ, 2008 ਵਿਚ ਹੋਇਆ ਸੀ। ਜੋੜੇ ਦਾ ਪੁੱਤਰ ਵਿਰਾਜਵੀਰ ਤੇ ਧੀ ਵਰੁਸ਼ਕਾ ਹੈ। -ਆਈਏਐਨਐੱਸ