ਮੁੰਬਈ: ਇਨ੍ਹੀਂ ਦਿਨੀਂ ਸ਼ੋਅ ‘ਸੰਤੋਸ਼ ਮਾਂ: ਸੁਨਾਏ ਵਰਤ ਕਥਾਏਂ’ ਵਿੱਚ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਮੇਹੁਲ ਮਿਸ਼ਰਾ ਦਾ ਕਹਿਣਾ ਹੈ ਕਿ ਸ਼ੋਅ ਵਿੱਚ ਭੂਮਿਕਾ ਨਿਭਾਉਣਾ ਇੱਕ ਅਸਥਾਈ ਕਿੱਤਾ ਹੈ। ਉਸ ਨੇ ਕਿਹਾ ਕਿ ਪੈਸੇ ਲਈ ਕਈ ਵਾਰ ਉਸ ਨੂੰ ਇਹ ਕੰਮ ਚੁਣਨਾ ਪਿਆ ਹੈ। ਅਦਾਕਾਰ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦੱਸਿਆ, ‘‘ਹਰ ਅਦਾਕਾਰ ਦੇ ਸਨਮਾਨ ਦੇ ਪਹਿਲੂ ਨੂੰ ਵਿਚਾਰਨਾ ਪਵੇਗਾ ਕਿਉਂਕਿ ਇਹ ਉਸ ਦੀ ਸਖ਼ਤ ਮਿਹਨਤ ਅਤੇ ਕੋਸ਼ਿਸ਼ ਦਾ ਨਤੀਜਾ ਹੁੰਦਾ ਹੈ। ਅਦਾਕਾਰੀ ਇੱਕ ਅਨਿਸ਼ਚਿਤ ਕਿੱਤਾ ਹੈ। ਕਈ ਵਾਰ ਇਹ ਮੌਸਮੀ ਹੁੰਦਾ ਹੈ ਭਾਵ ਕਿ ਤੁਸੀਂ ਮਹੀਨੇ ਦੇ 30 ਦਿਨ ਕੰਮ ਕਰ ਰਹੇ ਹੁੰਦੇ ਹੋ ਅਤੇ ਕਈ ਵਾਰ ਮਹੀਨਿਆਂ ਤੋਂ ਕੰਮ ਨਾਲ ਹੋਣ ਕਾਰਨ ਘਰ ਬੈਠੇ ਹੁੰਦੇ ਹੋ।’’ ਭਾਵੇਂ ਕਿ ਅਦਾਕਾਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਸਾਲਾਂ ਦੇ ਹਿਸਾਬ ਨਾਲ ਚੀਜ਼ਾਂ ਬਦਲ ਗਈਆਂ ਹਨ। ਖ਼ੁਸ਼ਕਿਸਮਤੀ ਨਾਲ ਮੈਨੂੰ ਕਈ ਰੋਲ ਨਿਭਾਉਣ ਦਾ ਮੌਕਾ ਮਿਲਿਆ। ਮੈਂ ਆਪਣਾ ਕਰੀਅਰ 1998 ਵਿੱਚ ਹਿੱਪ ਹਿੱਪ ਹੁਰਰੇ ਨਾਲ ਸ਼ੁਰੂ ਕੀਤਾ ਸੀ, ਜਿਸ ਵਿੱਚ ਮੈਂ ਸਕੂਲ ਵਿਦਿਆਰਥੀ ਦਾ ਰੋਲ ਨਿਭਾਇਆ। ਇਸ ਤੋਂ ਬਾਅਦ ਮੈਂ ਛੋਟੇ ਭਰਾ ਅਤੇ ਬਾਅਦ ਵਿੱਚ ਵੱਡੇ ਭਰਾ ਦੀ ਭੂਮਿਕਾ ਨਿਭਾਈ। ਫਿਰ ਮੈਂ ਚਾਚਾ ਦੇ ਰੋਲ ਨਿਭਾਉਣ ਲੱਗਿਆ ਅਤੇ ਹੁਣ ਮੈਂ ਪਿਤਾ ਦੀ ਭੂਮਿਕਾ ਨਿਭਾ ਰਿਹਾ ਹਾਂ। ਮੈਨੂੰ ਲੱਗਦਾ ਹੈ ਮੇਰੀ ਉਮਰ ਦੇ ਹਿਸਾਬ ਨਾਲ ਮੇਰਾ ਕਿਰਦਾਰ ਵੀ ਬਦਲ ਰਿਹਾ ਹੈ।’’ ਉਸ ਨੇ ਦੱਸਿਆ ਕਿ ਉਹ ਇਸ ਮਿਥਹਾਸਿਕ ਸ਼ੋਅ ਵਿੱਚ ਪ੍ਰਿਥਵੀ ਲੋਕ ਦਾ ਹਿੱਸਾ ਬਣ ਕੇ ਖ਼ੁਸ਼ ਹੈ। ਅਦਾਕਾਰ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਪਾਬੰਦੀ ਕਾਰਨ ਉਹ ਇਸ ਸ਼ੋਅ ਲਈ ਮਹੀਨੇ ਤੋਂ ਸਿਲਵਾਸਾ ਵਿੱਚ ਸ਼ੂਟਿੰਗ ਕਰ ਰਹੇ ਹਨ। -ਆਈਏਐੱਨਐੱਸ