ਮੁੰਬਈ, 1 ਅਪਰੈਲ
ਅਦਾਕਾਰਾ ਕ੍ਰਿਤੀ ਕੁਲਹਾਰੀ ਨੇ ਵੀਰਵਾਰ ਨੂੰ ਵਿਆਹ ਦੇ ਤਕਰੀਬਨ ਪੰਜ ਸਾਲਾਂ ਬਾਅਦ ਆਪਣੇ ਅਭਿਨੇਤਾ ਪਤੀ ਸਾਹਿਤ ਸਹਿਗਲ ਤੋਂ ਵੱਖ ਹੋਣ ਦਾ ਐਲਾਨ ਕੀਤਾ। ਫਿਲਮ “ਪਿੰਕ” ਅਤੇ ਵੈੱਬ ਸੀਰੀਜ਼ “ਫੋਰ ਮੌਰ ਸ਼ਾਟਸ ਪਲੀਜ਼” ਵਿੱਚ ਕੰਮ ਕਰਨ ਵਾਲੀ ਕ੍ਰਿਤੀ ਨੇ ਕਿਹਾ ਕਿ ਦੋਵਾਂ ਨੇ “ਕਾਗਜ਼ ’ਤੇ ਨਹੀਂ, ਬਲਕਿ ਜ਼ਿੰਦਗੀ ਵਿੱਚ ਵੱਖ ਕਰਨ ਦਾ ਫੈਸਲਾ ਕੀਤਾ ਹੈ।