ਮੁੰਬਈ, 21 ਅਪਰੈਲ
ਫਿਲਮ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਸ ਦੇ ਪਤੀ ਨਿਕ ਜੋਨਸ ਨੇ ਆਪਣੀ ਬੇਟੀ ਦਾ ਨਾਂ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ ਹੈ। ਪ੍ਰਿਯੰਕਾ ਅਤੇ ਨਿਕ ਨੇ ਇਸ ਸਾਲ ਜਨਵਰੀ ‘ਚ ਸਰੋਗੇਸੀ ਰਾਹੀਂ ਬੇਟੀ ਨੂੰ ਜਨਮ ਦਿੱਤਾ ਸੀ। ਦੋਵਾਂ ਨੇ ਖੁਦ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਸੀ। ਅਮਰੀਕੀ ਮਨੋਰੰਜਨ ਵੈੱਬਸਾਈਟ ਮੁਤਾਬਕ ਇਸ ਜੋੜੇ ਦੀ ਬੇਟੀ ਦਾ ਨਾਂ ਮਾਲਤੀ ਮੈਰੀ ਚੋਪੜਾ ਜੋਨਸ ਹੈ, ਜਿਸ ਦਾ ਜਨਮ 15 ਜਨਵਰੀ ਨੂੰ ਰਾਤ 8 ਵਜੇ ਸਾਂ ਡਿਏਗੋ ਦੇ ਹਸਪਤਾਲ ‘ਚ ਹੋਇਆ ਸੀ।