ਮੁੰਬਈ: ਫਿਲਮ ‘ਰਨਵੇਅ-34’ ਦੇ ਅਦਾਕਾਰ ਅਜੈ ਦੇਵਗਨ ਅਤੇ ਰਕੁਲ ਪ੍ਰੀਤ ਸਿੰਘ ਅੱਜ ਰਿਐਲਿਟੀ ਸ਼ੋਅ ‘ਡੀਆਈਡੀ ਲਿਟਲ ਮਾਸਟਰਜ਼’ ਵਿੱਚ ਨਜ਼ਰ ਆਏ। ਇਸ ਦੌਰਾਨ ਅਜੈ ਨੇ ਦੱਸਿਆ ਕਿ ਕਿ ਉਸ ਨੂੰ ਲਿਫਟ ਦਾ ‘ਫੋਬੀਆ’ ਹੈ। ਸ਼ੋਅ ਵਿੱਚ ਅਜੈ ਦੇਵਗਨ ਨੇ ਕਿਹਾ, ‘‘ਕੁੱਝ ਸਾਲ ਪਹਿਲਾਂ ਜਦੋਂ ਮੈਂ ਦੋ ਹੋਰ ਜਣਿਆਂ ਨਾਲ ਇੱਕ ਲਿਫਟ ਵਿੱਚ ਸੀ ਤਾਂ ਲਿਫਟ ਅਚਾਨਕ ਟੁੱਟ ਗਈ ਅਤੇ ਤੇਜ਼ ਰਫ਼ਤਾਰ ਨਾਲ ਤੀਜੀ ਮੰਜ਼ਿਲ ਤੋਂ ਜ਼ਮੀਨ ’ਤੇ ਜਾ ਡਿੱਗੀ। ਹਾਲਾਂਕਿ ਇਸ ਦੌਰਾਨ ਕੋਈ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਨਹੀਂ ਹੋਇਆ ਪਰ ਅਸੀਂ ਲਗਪਗ ਇੱਕ ਤੋਂ ਡੇਢ ਘੰਟਾ ਲਿਫਟ ਵਿੱਚ ਹੀ ਫਸੇ ਰਹੇ। ਉਦੋਂ ਤੋਂ ਮੈਂ ਲਿਫਟ ਵਿੱਚ ਘਬਰਾਹਟ ਮਹਿਸੂਸ ਕਰਦਾ ਹਾਂ। ਹੁਣ ਵੀ ਜਦੋਂ ਮੈਂ ਲਿਫਟ ਵਿੱਚ ਜਾਂਦਾ ਹਾਂ ਤਾਂ ਡਰ ਜਾਂਦਾ ਹਾਂ।’’ -ਆਈਏਐੱਨਐੱਸ