ਮੁੰਬਈ: ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਆਉਣ ਵਾਲੀ ਐਕਸ਼ਨ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ’ਚ ਐਕਸ਼ਨ ਸਟਾਰ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰੌਫ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ ਕ੍ਰਿਸਮਸ ਮੌਕੇ ਰਿਲੀਜ਼ ਕੀਤੀ ਜਾਵੇਗੀ। ਇਹ ਐਲਾਨ ਫਿਲਮ ਦੇ ਨਿਰਮਾਤਾਵਾਂ ਨੇ ਇੱਕ ਵੀਡੀਓ ਜਾਰੀ ਕਰ ਕੇ ਫਿਲਮ ਪ੍ਰਤੀ ਦਿਲਚਸਪੀ ਪੈਦਾ ਕਰ ਦਿੱਤੀ ਹੈ। ਨਿਰਮਾਤਾ ਵਾਸ਼ੂ ਭਗਨਾਨੀ ਦਾ ਕਹਿਣਾ ਹੈ ਕਿ ਇਹ ਫਿਲਮ ਉਸ ਦੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਇਸ ਵਿੱਚ ਦੋ ਮਹਾਨ ਅਦਾਕਾਰ ਅਮਿਤ ਜੀ ਅਤੇ ਗੋਵਿੰਦਾ ਨੇ ਇਕੱਠਿਆਂ ਕੰਮ ਕੀਤਾ ਸੀ। ਉਨ੍ਹਾਂ ਅਲੀ ਅੱਬਾਸ ਜ਼ਫ਼ਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਬਹੁਤ ਸੁਲਝੇ ਹੋਏ ਨਿਰਦੇਸ਼ਕ ਹਨ। ਉਸ ਨੂੰ ਇਹ ਜਾਣਕਾਰੀ ਦੇ ਕੇ ਖੁਸ਼ੀ ਹੋ ਰਹੀ ਹੈ ਕਿ ਫਿਲਮ ਵਿਚ ਬੜੇ ਮੀਆਂ ਵਜੋਂ ਅਕਸ਼ੈ ਕੁਮਾਰ ਤੇ ਛੋਟੇ ਮੀਆਂ ਵਜੋਂ ਟਾਈਗਰ ਸ਼ਰੌਫ ਕੰਮ ਕਰਨਗੇ। ਵਾਸ਼ੂ ਭਗਨਾਨੀ ਤੇ ਪੂਜਾ ਐਂਟਰਟੇਨਮੈਂਟ ਇਹ ਫਿਲਮ ਏਏਜ਼ੈੱਡ ਦੇ ਸਹਿਯੋਗ ਨਾਲ ਤਿਆਰ ਕਰਨਗੇ। ਵਾਸ਼ੂ ਤੋਂ ਇਲਾਵਾ ਦੀਪਸ਼ਿਖਾ ਦੇਸ਼ਮੁਖ, ਜੈਕੀ ਭਗਨਾਨੀ, ਹਿਮਾਂਸ਼ੂ ਕਿਸ਼ਨ ਮਹਿਰਾ, ਅਲੀ ਅੱਬਾਸ ਜ਼ਫਰ ਫਿਲਮ ਦੇ ਨਿਰਮਾਤਾ ਹਨ। ਪੂਜਾ ਐਂਟਰਟੇਨਮੈਂਟ ਪ੍ਰੋਡਕਸ਼ਨ ਦੁਆਰਾ ਤਿਆਰ ਇਹ ਫਿਲਮ ਪੰਜ ਭਾਸ਼ਾਵਾਂ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ