ਮੁੰਬਈ, 29 ਦਸੰਬਰ
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਆਪਣੀ ਪਤਨੀ ਟਵਿੰਕਲ ਖੰਨਾ ਨਾਲ ਇਕ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਦੌਰਾਨ ਅਕਸ਼ੈ ਨੇ ਮਜ਼ਾਕ ਕਰਦਿਆਂ ਕਿਹਾ ਕਿ ਉਸ ਨੂੰ ਜ਼ਿੰਦਗੀ ਵਿੱਚ ਟਵਿੰਕਲ ਨਾਲ ਕਈ ਫ਼ੈਸਲੇ ਲੈਣ ਦਾ ਮੌਕਾ ਮਿਲਿਆ ਹੈ। ਅਕਸ਼ੈ ਕੁਮਾਰ ਨੇ ਟਵਿੱਟਰ ’ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ ‘‘ਜ਼ਿੰਦਗੀ ਦੇ ਫ਼ੈਸਲਿਆਂ ’ਤੇ ਸਵਾਲ ਚੁੱਕਣ ਵਾਲਾ ਇਕ ਹੋਰ ਸਾਲ, ਪਰ ਮੈਨੂੰ ਖ਼ੁਸ਼ੀ ਹੈ ਕਿ ਇਹ ਸਾਰੇ ਫੈਸਲੇ ਤੁਹਾਡੇ ਨਾਲ ਲੈਣ ਦਾ ਮੌਕਾ ਮਿਲਿਆ, ਜਨਮ ਦਿਨ ਮੁਬਾਰਕ ਟੀਨਾ’’। ਟਵੀਟ ਕੀਤੀ ਤਸਵੀਰ ਛੁੱਟੀਆਂ ਦੌਰਾਨ ਖਿੱਚੀ ਲੱਗਦੀ ਹੈ, ਜਿਸ ਵਿੱਚ ਉਹ ਸਾਈਕਲ ਨਾਲ ਖੜ੍ਹੇ ਹਨ। ਜ਼ਿਕਰਯੋਗ ਹੈ ਕਿ ਫਿਲਮ ‘ਇੰਟਰਨੈਸ਼ਨਲ ਖਿਲਾੜੀ’ ਅਤੇ ‘ਜ਼ੁਲਮੀ’ ਵਿੱਚ ਦੋਵਾਂ ਨੇ ਇਕੱਠੇ ਕੰਮ ਕਰਨ ਮਗਰੋਂ 17 ਜਨਵਰੀ 2001 ਵਿੱਚ ਵਿਆਹ ਕਰਵਾਇਆ ਸੀ, ਜਿਨ੍ਹਾਂ ਕੋਲ ਇਕ ਪੁੱਤਰ ਆਰਵ ਤੇ ਧੀ ਨਿਤਾਰਾ ਹੈ। -ਆਈਏਐੱਨਐੱਸ