ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਅਦਾਕਾਰ ਜੋੜੀ ਅਲੀ ਫੈਜ਼ਲ ਤੇ ਰਿਚਾ ਚੱਢਾ ਵੱਲੋਂ ਵਿਆਹ ਤੋਂ ਪਹਿਲਾਂ ਕੌਕਟੇਲ ਪਾਰਟੀ ਅਤੇ ਰਿਸੈਪਸ਼ਨ ਦਿੱਤੀ ਗਈ। ਇਸ ਪਾਰਟੀ ਵਿੱਚ ਦੋਵੇਂ ਬਹੁਤ ਫੱਬ ਰਹੇ ਸਨ। ਇਸ ਪਾਰਟੀ ਲਈ ਰਿਚਾ ਚੱਢਾ ਨੇ ਕਰੇਸ਼ਾ ਬਜਾਜ ਵੱਲੋਂ ਤਿਆਰ ਕੀਤੀ ਸਾੜੀ ਪਹਿਨੀ ਹੋਈ ਸੀ। ਇਸ ਸਾੜੀ ਨਾਲ ਡਿਜ਼ਾਈਨਰ ਵੱਲੋਂ ਪੱਲੇ ’ਤੇ ਕਢਾਈ ਕਰਕੇ ਦੋਵਾਂ ਦੀ ਪ੍ਰੇਮ ਕਹਾਣੀ ਬਿਆਨ ਕੀਤੀ ਗਈ ਹੈ। ਰਿਚਾ ਨੇ ਸਾੜੀ ਨਾਲ ਜੋ ਗਹਿਣੇ ਪਾਏ ਸਨ, ਉਹ ਬੀਕਾਨੇਰ ਦੇ ਇੱਕ ਖ਼ਾਨਦਾਨੀ ਸਰਾਫ਼ ਪਰਿਵਾਰ ਵੱਲੋਂ ਖ਼ਾਸ ਤੌਰ ’ਤੇ ਤਿਆਰ ਕਰਵਾਏ ਗਏ ਸਨ। ਇਸ ਦੇ ਨਾਲ ਅਲੀ ਨੇ ਅਬੂ ਜਾਨੀ ਤੇ ਸੰਦੀਪ ਖੋਸਲਾ ਵੱਲੋਂ ਤਿਆਰ ਕੀਤੀ ਰੀਗਲ ਸ਼ੇਰਵਾਨੀ ਪਹਿਨੀ ਹੋਈ ਸੀ। ਇਸ ਪਾਰਟੀ ਵਿੱਚ ਲਗਪਗ 300 ਮਹਿਮਾਨਾਂ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਇਹ ਜੋੜੀ 4 ਅਕਤੂਬਰ ਨੂੰ ਮੁੰਬਈ ਵਿੱਚ ਵਿਆਹ ਕਰਵਾਏਗੀ। -ਆਈਏਐੱਨਐੱਸ