ਮੁੰਬਈ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਅੱਜ ਇੱਥੇ ਸੋਸ਼ਲ ਮੀਡੀਆ ’ਤੇ ਆਪਣੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੇ ਕਈਆਂ ਦਾ ਮਨ ਮੋਹਿਆ ਹੈ। ਆਲੀਆ ਭੱਟ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਗਈਆਂ ਦੋ ਤਸਵੀਰਾਂ ਵਿੱਚੋਂ ਇੱਕ ਉਸ ਦੇ ਬਚਪਨ ਦੀ ਹੈ, ਜਿਸ ਵਿੱਚ ਉਸ ਨੇ ਨੀਲੇ-ਜਾਮਣੀ ਰੰਗ ਦੀ ਫੁੱਲਾਂ ਵਾਲੀ ਫਰਾਕ ਪਾਈ ਹੋਈ ਹੈ ਅਤੇ ਦੂਜੀ ਤਸਵੀਰ ਉਸ ਦੀ ਮੌਜੂਦਾ ਸਮੇਂ ਦੀ ਹੈ, ਜਿਸ ਵਿੱਚ ਉਸ ਨੇ ਪੀਲੇ ਰੰਗ ਦੇ ਫੁੱਲਾਂ ਦੇ ਪ੍ਰਿੰਟ ਵਾਲੇ ਕੱਪੜੇ ਪਾਏ ਹੋਏ ਹਨ। ਦੋਵਾਂ ਤਸਵੀਰਾਂ ਵਿੱਚ ਉਹ ਸਮੁੰਦਰ ਕਿਨਾਰੇ ਬੈਠੀ ਦਿਖਾਈ ਦੇ ਰਹੀ ਹੈ। ਆਲੀਆ ਨੇ ਤਸਵੀਰਾਂ ਦੇ ਹੇਠਾਂ ਬੱਦਲਾਂ ਦੇ ਨਾਲ ਸੂਰਜ ਵਾਲੀ ਇਮੋਜ਼ੀ ਪੋਸਟ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਹੈ, ‘‘ਕਿਉਂਕਿ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ।’ ਫਿਲਮ ਇੰਡਸਟਰੀ ਵਿੱਚੋਂ ਆਲੀਆ ਦੇ ਕਈ ਦੋਸਤਾਂ ਨੇ ਤਸਵੀਰਾਂ ’ਤੇ ਆਪਣਾ ਪਿਆਰ ਜਾਹਿਰ ਕਰਦਿਆਂ ਕੁਮੈਂਟ ਕੀਤੇ ਹਨ। ਅਦਾਕਾਰਾ ਜੈਕਲੀਨ ਫਰਨਾਂਡੇਜ਼, ਲੇਖਕ ਅਤੇ ਫਿਲਮਸਾਜ਼ ਤਾਹਿਰਾ ਕਸ਼ਯਪ ਨੇ ਦਿਲ ਵਾਲੀ ਇਮੋਜ਼ੀ ਪੋਸਟ ਕਰਦਿਆਂ ਤਸਵੀਰਾਂ ਨੂੰ ਸਲਾਹਿਆ। ਆਲੀਆ ਦੀ ਮਾਂ ਅਤੇ ਅਦਾਕਾਰਾ ਸੋਨੀ ਰਾਜ਼ਦਾਨ ਨੇ ਵੀ ਆਪਣੀ ਧੀ ਦੀਆਂ ਤਸਵੀਰਾਂ ’ਤੇ ਕੁਮੈਂਟ ਕੀਤਾ। ਅਦਾਕਾਰਾ ਜਲਦੀ ਹੀ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਵਿੱਚ ਦਿਖਾਈ ਦੇਵੇਗੀ। -ਆਈਏਐੱਨਐੱਸ