ਮੁੰਬਈ: ਅਦਾਕਾਰ ਅਮਿਤਾਭ ਬੱਚਨ ਨੇ ਜੁਹੂ ਵਿੱਚ ਲੋਕਾਂ ਦੀ ਮਦਦ ਲਈ ਆਕਸੀਜਨ ਦੀ ਸਹੂਲਤ ਵਾਲੇ 25 ਬੈੱਡ ਮੁਹੱਈਆ ਕਰਵਾਏ ਹਨ। ਇਸ ਕੰਮ ਵਿੱਚ ਪ੍ਰੋਡਿਊਸਰ ਆਨੰਦ ਪੰਡਿਤ ਉਸ ਦਾ ਸਾਥ ਦੇ ਰਿਹਾ ਹੈ। ਦਾਦਰ ਵਿੱਚ ਪਹਿਲਾਂ ਹੀ ਅਜਿਹੀ ਸਹੂਲਤ ਮੁਹੱਈਆ ਕਰਵਾਉਣ ਵਾਲੇ ਪੰਡਿਤ ਨੇ ਆਖਿਆ,‘‘ਜੁਹੂ ਦੇ ਰਿਤੰਭਰਾ ਵਿਸ਼ਵ ਵਿਦਿਆਪੀਠ ਵਿੱਚ ਆਕਸੀਜਨ ਦੀ ਸਹੂਲਤ ਵਾਲੇ 25 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸ੍ਰੀ ਬੱਚਨ ਨੇ ਲੋਕਾਂ ਦੀ ਸਹੂਲਤ ਲਈ ਸਾਜ਼ੋ-ਸਾਮਾਨ ਤੇ ਢਾਂਚਾ ਮੁਹੱਈਆ ਕਰਵਾਇਆ ਹੈ ਅਤੇ ਬੀਐੱਮਸੀ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਲੈ ਲਈਆਂ ਗਈਆਂ ਹਨ। ਜਦੋਂ ਅਮਿਤ ਜੀ ਨੂੰ ਪਤਾ ਲੱਗਿਆ ਕਿ ਮੈਂ ਜੁਹੂ ਵਿੱਚ ਥਾਂ ਦੀ ਭਾਲ ਰਿਹਾ ਹਾਂ ਤਾਂ ਉਨ੍ਹਾਂ ਮੈਨੂੰ ਫੋਨ ਕੀਤਾ ਅਤੇ ਆਖਿਆ ਉਹ ਹਰ ਪੱਖੋਂ ਮਦਦ ਕਰਨਾ ਚਾਹੁੰਦੇ ਹਨ। ਉਸ ਨੇ ਹਰ ਵੇਲੇ ਮੇਰੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਦਿਲੋਂ ਸਹਿਯੋਗ ਤੇ ਯੋਗਦਾਨ ਪਾਇਆ ਹੈ। ਉਮੀਦ ਹੈ ਕਿ ਇਸ ਕੇਂਦਰ ਨਾਲ ਲੋੜਵੰਦਾਂ ਨੂੰ ਰਾਹਤ ਮਿਲੇਗੀ।’’ -ਆਈਏਐੱਨਐੱਸ