ਮੁੰਬਈ: ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਹ ਹੁਣ ਕੰਮ ’ਤੇ ਵਾਪਸੀ ਕਰਨ ਜਾ ਰਹੇ ਹਨ। ਅਮਿਤਾਭ ਬੱਚਨ ਨੇ ਬੁੱਧਵਾਰ ਰਾਤੀ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਨੂੰ ਆਖਿਆ ਕਿ ਉਨ੍ਹਾਂ ਦਾ 9 ਦਿਨ ਦਾ ਇਕਾਂਤਵਾਸ ਪੂਰਾ ਹੋ ਗਿਆ ਹੈ ਅਤੇ ਕਰੋਨਾ ਰਿਪੋਰਟ ਵੀ ਨੈਗੇਟਿਵ ਆ ਗਈ ਹੈ। ਉਨ੍ਹਾਂ ਆਖਿਆ,‘‘ਕੰਮ ’ਤੇ ਵਾਪਸੀ… ਤੁਹਾਡੀਆਂ ਦੁਆਵਾਂ ਸਦਕਾ ਰਾਤੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ 9 ਦਿਨ ਦਾ ਇਕਾਂਤਵਾਸ ਵੀ ਪੂਰਾ ਹੋ ਗਿਆ ਹੈ… ਹਾਲਾਂਕਿ ਇਕਾਂਤਵਾਸ ’ਚ ਸੱਤ ਦਿਨ ਰਹਿਣਾ ਜ਼ਰੂਰੀ ਹੁੰਦਾ ਹੈ। ਮੇਰੀ ਚਿੰਤਾ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਢੇਰ ਸਾਰਾ ਪਿਆਰ। ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ।’’ ਜਾਣਕਾਰੀ ਅਨੁਸਾਰ ਲੰਘੀ 24 ਅਗਸਤ ਨੂੰ ਅਮਿਤਾਭ ਬੱਚਨ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। -ਆਈਏਐੱਨਐੱਸ