ਮੁੰਬਈ, 16 ਮਈ
ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਅੱਜ ਇੱਥੇ ਮੁੰਬਈ ਵਿੱਚ ਚੱਕਰਵਾਤੀ ਤੂਫ਼ਾਨ ਤੌਕਤੇ ਦੇ ਪ੍ਰਭਾਵਾਂ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਅਦਾਕਾਰ ਨੇ ਅੱਜ ਸਵੇਰੇ ਟਵੀਟ ਕਰਦਿਆਂ ਲਿਖਿਆ, ‘‘#ਚੱਕਰਵਾਤੀ ਤੌਕਤੇ ਦਾ ਅਸਰ ਦਿਖਣਾ ਸ਼ੁਰੂ ਹੋ ਗਏ ਹਨ… ਮੁੰਬਈ ਵਿੱਚ ਮੀਂਹ… ਕਿਰਪਾ ਕਰਕੇ ਸੁਰੱਖਿਅਤ ਅਤੇ ਸਲਾਮਤ ਰਹੋ… ਹਮੇਸ਼ਾ ਦੀ ਤਰ੍ਹਾਂ ਦੁਆਵਾਂ ਕਰੋ।’’ ਉਨ੍ਹਾਂ ਅੱਜ ਸਵੇਰੇ ਆਪਣੇ ਬਲੌਗ ਜ਼ਰੀਏ ਵੀ ਚੱਕਰਵਾਤੀ ਤੂਫ਼ਾਨ ਬਾਰੇ ਗੱਲ ਕੀਤੀ। ਬਿੱਗ ਬੀ ਨੇ ਲਿਖਿਆ, ‘‘ਅਰਬ ਸਾਗਰ ਵਿੱਚ ਚੱਕਰਵਾਤ ਤੌਕਤੇ ਭਾਰਤ ਦੇ ਪੱਛਮੀ ਸਮੁੰਦਰ ਕੰਢੇ ਤੇਜ਼ ਹੋ ਜਾਂਦੇ ਹਨ… ਦੱਖਣ ਤੋਂ ਉੱਪਰ ਵੱਲ ਵਧਦਾ… ਇਸ ਦੇ ਆਉਣ ਦੇ ਪ੍ਰਭਾਵ ਇੱਥੇ ਮੁੰਬਈ ਵਿੱਚ ਮੀਂਹ ਨਾਲ ਸ਼ੁਰੂ ਹੋ ਗਏ ਹਨ, ਜਿਵੇਂ ਕਿ ਮੈਂ ਲਿਖ ਰਿਹਾ ਹਾਂ… ਮੌਨਸੂਨ ਦੇ ਮੱਦੇਨਜ਼ਰ ਮੀਂਹ ਦੇ ਸ਼ੈੱਡਾਂ ਦੀ ਤਿਆਰੀ ਹੁਣੇ ਹੀ ਸ਼ੁਰੂ ਹੋਈ ਸੀ, ਇਸ ਲਈ ਇਨ੍ਹਾਂ ਦੇ ਚੋਣ ਦੀ ਸੰਭਾਵਨਾ ਕਾਰਨ ਇੱਥੇ ਮੀਂਹ ਦੇ ਟਪਕਦੇ ਪਾਣੀ ਨਾਲ ਨਜਿੱਠਣਾ ਵੀ ਇੱਕ ਚਿੰਤਾ ਦਾ ਵਿਸ਼ਾ ਹੈ… ਅਸੀਂ ਕੁਝ ਆਰਜ਼ੀ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹ ਨਾਕਾਫੀ ਹਨ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ।’’ ਉਨ੍ਹਾਂ ਅੱਗੇ ਕਿਹਾ ਕਿ ਤਿੰਨ ਤੋਂ ਚਾਰ ਮਹੀਨਿਆਂ ਤੱਕ ਚੱਲਣ ਵਾਲੇ ਮੌਨਸੂਨ ਕਾਰਨ ਇਮਾਰਤਾਂ ਅਤੇ ਥਾਵਾਂ ਕਮਜ਼ੋਰ ਹੋ ਜਾਂਦੀਆਂ ਹਨ। ਅਦਾਕਾਰ ਨੇ ਕਿਹਾ ਕਿ ਜੇਵੀਪੀਡੀ ਸਕੀਮ ਅਧੀਨ ਇਲਾਕਾ ਬਹੁਤ ਨੀਂਵਾ ਹੈ ਅਤੇ ਹੜ੍ਹਾਂ ਦੀ ਮਾਰ ਹੇਠ ਜਲਦੀ ਆਵੇਗਾ, ਇਸ ਲਈ ਸਾਵਧਾਨੀ ਵਰਤੀ ਜਾਵੇ। -ਆਈਏਐੱਨਐੱਸ
ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਲਈ
ਮੁੰਬਈ: ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਅੱਜ ਇੱਥੇ ਕੋਵਿਡ-19 ਤੋਂ ਬਚਾਅ ਲਈ ਦੂੁਜਾ ਟੀਕਾ ਲਗਵਾਇਆ। ਉਨ੍ਹਾਂ ਅੱਜ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕੀਤੀ, ਜਿੱਥੇ ਉਹ ਆਪਣੀ ਖੱਬੀ ਬਾਂਹ ’ਤੇ ਟੀਕਾ ਲਗਵਾਉਂਦੇ ਦਿਖਾਈ ਦੇ ਰਹੇ ਹਨ। ਅਦਾਕਾਰ ਨੇ ਲਿਖਿਆ, ‘‘ਦੂਸਰਾ ਵੀ ਹੋ ਗਿਆ, ਕੋਵਿਡ ਵਾਲਾ, ਕ੍ਰਿਕਟ ਵਾਲਾ ਨਹੀਂ। ਸੌਰੀ ਸੌਰੀ, ਇਹ ਕਾਫ਼ੀ ਮਾੜਾ ਸੀ।’’ ਉਨ੍ਹਾਂ ਕੋਵਿਡ ਦੀ ਤੁਲਨਾ ਕ੍ਰਿਕਟ ਨਾਲ ਕਰਦਿਆਂ ਇਸ ਮਜ਼ਾਕ ਲਈ ਮੁਆਫ਼ੀ ਵੀ ਮੰਗੀ।