ਮੁੰਬਈ: ਅਦਾਕਾਰ ਅਨੁਪਮ ਖੇਰ ਨੇ ਅੱਜ ਆਪਣੇ ਮਰਹੂਮ ਮਿੱਤਰ ਸਤੀਸ਼ ਕੌਸ਼ਿਕ ਦੀ ਧੀ ਵੰਸ਼ਿਕਾ ਦੇ ਜਨਮ ਦਿਨ ਮੌਕੇ ਉਸ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਹਨ। ਆਪਣੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਅਦਾਕਾਰ ਨੇ ਕਿਹਾ, ‘ਮੇਰੀ ਪਿਆਰੀ ਵੰਸ਼ਿਕਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਕਰਾਂ। ਪ੍ਰਮਾਤਮਾ ਕਰੇ ਤੈਨੂੰ ਦੁਨੀਆ ਦੀ ਹਰ ਖੁਸ਼ੀ, ਲੰਬੀ ਉਮਰ ਤੇ ਹਰ ਸਫ਼ਲਤਾ ਮਿਲੇ। ਤੇਰਾ ਹਰ ਸੁਫ਼ਨਾ ਪੂਰਾ ਹੋਵੇ। ਮੈਂ ਜਾਣਦਾ ਹਾਂ ਕਿ ਅੱਜ ਦੇ ਦਿਨ ਤੈਨੂੰ ਆਪਣੇ ਪਿਤਾ ਦੀ ਯਾਦ ਜ਼ਰੂਰ ਸਤਾਵੇਗੀ, ਪਰ ਉਹ ਵੀ ਤੈਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ‘ਹੈਪੀ ਬਰਥ ਡੇਅ ਵੰਸ਼ਿਕਾ’ ਗਾ ਰਹੇ ਹਨ। ਸਾਰੇ ਤੈਨੂੰ ਬਹੁਤ ਪਿਆਰ ਕਰਦੇ ਹਨ। ਤੂੰ ਮੇਰੇ ਲਈ ਇੱਕ ਧੀ ਨਾਲੋਂ ਵੀ ਕਿਤੇ ਵੱਧ ਹੈਂ।’ -ਏਐੱਨਆਈ