ਮੁੰਬਈ, 10 ਸਤੰਬਰ
ਫਿਲਮਸਾਜ਼ ਅਨੁਰਾਗ ਕਸ਼ਯਪ ਨੂੰ ਉਸ ਦੇ ਜਨਮਦਿਨ ਮੌਕੇ ਸੋਸ਼ਲ ਮੀਡੀਆ ’ਤੇ ਬਹੁਤ ਸਾਰੇ ਲੋਕਾਂ ਨੇ ਚਰਸੀ ਕਿਹਾ ਹੈ। ਆਪਣੇ 48ਵੇਂ ਜਨਮਦਿਨ ਮੌਕੇ ਸੋਸ਼ਲ ਮੀਡੀਆ ’ਤੇ ਚੱਲ ਰਹੇ ਇਸ ਰੁਝਾਨ (ਹੈੱਪੀ ਬਰਥਡੇਅ#ਚਰਸੀ ਅਨੁਰਾਗ) ਦਾ ਜਵਾਬ ਦਿੰਦਿਆਂ ਅਨੁਰਾਗ ਨੇ ਟਵੀਟ ਕੀਤਾ, ‘ਇੰਨਾ ਚਰਸੀ ਪਿਆਰ। ਕਾਸ਼ ਕਿ ਹੋਸ਼ ’ਚ ਵੀ ਤੁਹਾਡੇ ਤੋਂ ਇੰਨਾ ਪਿਆਰ ਮਿਲਿਆ ਹੁੰਦਾ। ਤੁਹਾਡਾ ਸਾਰਿਆਂ ਦਾ ਸ਼ੁਕਰੀਆ।’ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਇੱਕ ਵਰਗ ਨੇ ਅਨੁਰਾਗ ਨੂੰ ਚਰਸੀ ਦਸਦਿਆਂ ਉਸ ਨੂੰ ਡਰੱਗਜ਼ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। ਕੁਝ ਲੋਕਾਂ ਨੇ ਕਿਹਾ ਕਿ ਅਨੁਰਾਗ ਚਰਸ ਪੀਣ ਵਾਲਿਆਂ ਤੇ ਨਸ਼ੇ ਵੰਡਣ ਵਾਲਿਆਂ ਦੀ ਹਮਾਇਤ ਕਰਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਅਨੁਰਾਗ ਵੱਲੋਂ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਦਿੱਤੇ ਬਿਆਨ ਮਗਰੋਂ ਲੋਕ ਉਸ ਨੂੰ ਟਰੋਲ ਕਰ ਰਹੇ ਹਨ। -ਆਈਏਐੱਨਐੱਸ