ਮੁੰਬਈ, 24 ਅਪਰੈਲ
ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਇੱਥੇ ਗੱਲ ਕਰਦਿਆਂ ਕਿਹਾ ਕਿ ਉਸ ਨੇ ਆਪਣੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀ ਵਜ੍ਹਾ ਕਰਕੇ ਫਿਲਮ ‘ਸਰਦਾਰ ਕਾ ਗਰੈਂਡਸਨ’ ਲਈ ਹਾਮੀ ਭਰੀ। ਫਿਲਮ ‘ਸਰਦਾਰ ਕਾ ਗਰੈਂਡਸਨ’ ਦੀ ਕਹਾਣੀ ਇੱਕ ਦਾਦੀ ਦੀ ਆਖ਼ਰੀ ਇੱਛਾ ਦੁਆਲੇ ਘੁੰਮਦੀ ਹੈ। ਇਸ ਫਿਲਮ ਵਿੱਚ ਨੀਨਾ ਗੁਪਤਾ, ਰਕੁਲਪ੍ਰੀਤ ਸਿੰਘ, ਕੰਵਲਜੀਤ ਸਿੰਘ, ਜੌਹਨ ਅਬਰਾਹਮ, ਅਦਿਤੀ ਰਾਓ ਹੈਦਰੀ ਅਤੇ ਕੁਮਦ ਮਿਸ਼ਰਾ ਨੇ ਕੰਮ ਕੀਤਾ ਹੈ। ਅਰਜੁਨ ਨੇ ਨੀਨਾ ਗੁਪਤਾ ਵੱਲੋਂ ਫਿਲਮ ਵਿੱਚ ਨਿਭਾਏ ਗਏ ਸਰਦਾਰ ਦੇ ਕਿਰਦਾਰ ਦੀ ਤੁਲਨਾ ਆਪਣੀ ਨਾਨੀ ਨਾਲ ਕਰਦਿਆਂ ਕਿਹਾ, ‘‘ਸਰਦਾਰ, ਇਹ ਭੂਮਿਕਾ.. ਮੈਨੂੰ ਲੱਗਦਾ ਕਿ ਉਸ ਨੇ ਬਿਲਕੁਲ ਮੇਰੀ ਨਾਨੀ ਵਾਂਗ ਵਿਵਹਾਰ ਕੀਤਾ।’’ ਫਿਲਮ ‘ਸਰਦਾਰ ਕਾ ਗਰੈਂਡਸਨ’ ਨੈੱਟਫਲਿਕਸ ’ਤੇ 18 ਮਈ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ