ਮੁੰਬਈ: ਅਦਾਕਾਰ ਅਰਜੁਨ ਰਾਮਪਾਲ ਤੇਲਗੂ ਫਿਲਮਾਂ ਵਿੱਚ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ। ਅਰਜੁਨ ਤੇਲਗੂ ਸੁਪਰਸਟਾਰ ਨੰਦਮੂਰੀ ਬਾਲਾਕ੍ਰਿਸ਼ਨ ਦੀ ਅਗਲੀ ਫਿਲਮ ਵਿੱਚ ਕੰਮ ਕਰੇਗਾ। ਫਿਲਮ ਦੇ ਨਿਰਮਾਤਾਵਾਂ ਨੇ ਅੱਜ ਇਥੇ ਦੱਸਿਆ ਕਿ ਅਰਜੁਨ ਇਸ ਫਿਲਮ ਵਿੱਚ ਵਿਲੇਨ ਦੀ ਭੂਮਿਕਾ ਨਿਭਾਏਗਾ। ਸ਼ਾਈਨ ਸਕ੍ਰੀਨਜ਼ ਦੇ ਸਾਹੂ ਗਾਰਾਪਤੀ ਤੇ ਹਰੀਸ਼ ਪੇੱਡੀ ਵੱਲੋਂ ਬਣਾਈ ਜਾ ਰਹੀ ਅਤੇ ਅਨਿਲ ਰਵੀਪੁੜੀ ਵੱਲੋਂ ਨਿਰਦੇਸ਼ਿਤ ਇਸ ਫਿਲਮ ਦਾ ਹਾਲੇ ਨਾਂ ਨਹੀਂ ਰੱਖਿਆ ਗਿਆ ਹੈ। ਫਿਲਮ ਨਿਰਮਾਤਾਵਾਂ ਨੇ ਆਪਣੇ ਟਵੀਟਰ ਅਕਾਊਂਟ ‘ਤੇ ਫਿਲਮ ਵਿੱਚ ਅਰਜੁਨ ਦੀ ਸ਼ਮੂਲੀਅਤ ਦੀ ਪੁਸ਼ਟੀ ਕਰਦਿਆਂ ਕਿਹਾ, ‘ਟੀਮ ਐੱਨਬੀਕੇ108 ਹੋਣਹਾਰ ਤੇ ਕੌਮੀ ਐਵਾਰਡ ਜੇਤੂ ਅਦਾਕਾਰ ਅਰਜੁਨ ਰਾਮਪਾਲ ਨੂੰ ਤੇਲਗੂ ਫਿਲਮਾਂ ਵਿੱਚ ਵਿਲਨ ਵਜੋਂ ਉਨ੍ਹਾਂ ਦੀ ਸ਼ੁਰੂਆਤ ਦਾ ਸਵਾਗਤ ਕਰਦੀ ਹੈ।’ ਇਸ ਪੋਸਟ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਅਦਾਕਾਰ ਨੇ ਧੰਨਵਾਦ ਕੀਤਾ ਹੈ। -ਪੀਟੀਆਈ