ਮੁੰਬਈ, 20 ਸਤੰਬਰ
ਬੰਬੇ ਹਾਈ ਕੋਰਟ ਨੇ ਡਰੱਗ ਕੇਸ ਦੇ ਮਾਮਲੇ ਵਿਚ ਅਦਾਕਾਰ ਅਰਮਾਨ ਕੋਹਲੀ ਨੂੰ ਜ਼ਮਾਨਤ ਦੇ ਦਿੱਤੀ ਹੈ। ਉਹ ਪਿਛਲੇ ਇਕ ਸਾਲ ਤੋਂ ਨਿਆਂਇਕ ਹਿਰਾਸਤ ਵਿਚ ਨਜ਼ਰਬੰਦ ਸੀ। ਜ਼ਿਕਰਯੋਗ ਹੈ ਕਿ ਉਸ ਨੂੰ ਪਿਛਲੇ ਸਾਲ 28 ਅਗਸਤ ਨੂੰ ਕੋਕੀਨ ਸਣੇ ਕਾਬੂ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਐਨਡੀਪੀਐਸ ਅਦਾਲਤ ਨੇ ਕਈ ਵਾਰ ਜ਼ਮਾਨਤ ਖਾਰਜ ਕੀਤੀ ਸੀ। ਅਰਮਾਨ ਕੋਹਲੀ ਦੇ ਘਰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਛਾਪਾ ਮਾਰਿਆ ਸੀ ਤੇ ਉਸ ਨੂੰ ਕੋਕੀਨ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜ਼ਮਾਨਤ ਮਿਲਣ ਮਗਰੋਂ ਉਸ ਦੀ ਜਲਦੀ ਰਿਹਾਈ ਹੋਣ ਦੀ ਸੰਭਾਵਨਾ ਹੈ।