ਮੁੰਬਈ: ਆਸਕਰ ਜੇਤੂ ਫ਼ਿਲਮਸਾਜ਼ ਆਸਿਫ਼ ਕਪਾੜੀਆ ਵੈੱਬ ਸੀਰੀਜ਼ ‘ਦਿ ਲਾਸਟ ਆਵਰ’ ਨਾਲ ਐਗਜ਼ੀਕਿਊਟਿਵ ਪ੍ਰੋਡਿਊਸਰ ਬਣਨ ਜਾ ਰਿਹਾ ਹੈ। ਇਸ ਸੀਰੀਜ਼ ਵਿੱਚ ਸੰਜੇ ਕਪੂਰ, ਰੀਮਾ ਸੇਨ ਅਤੇ ਸ਼ਾਹਾਨਾ ਗੋਸਵਾਮੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਸੀਰੀਜ਼ ਦੀ ਕਹਾਣੀ ਅਮਿਤ ਕੁਮਾਰ ਨੇ ਲਿਖੀ ਹੈ ਅਤੇ ਇਸ ਦਾ ਨਿਰਦੇਸ਼ਨ ਅਨੂਪਮਾ ਮਿੰਜ਼ ਨੇ ਕੀਤਾ ਹੈ। ਇਹ ਸੀਰੀਜ਼ ਅਗਾਮੀ 14 ਮਈ ਨੂੰ ਰਿਲੀਜ਼ ਹੋਣੀ ਹੈ। ਇਹ ਸ਼ਾਮਨ ਨਾਮੀ ਪੁਲੀਸ ਵਾਲੇ ਦੀ ਕਹਾਣੀ ਹੈ ਜਿਹੜਾ ਰਹੱਸਮਈ ਕਾਤਲ ਦਾ ਪਰਦਾਫਾਸ਼ ਕਰਦਾ ਹੈ। ਆਸਿਫ ਨੇ ਆਖਿਆ,‘‘ਅਮਿਤ ਤੇ ਮੈਂ ਵੈੱਬ ਸੀਰੀਜ਼ ਬਣਾਉਣ ਦੀ ਗੱਲ ਸਾਂਝੀ ਕੀਤੀ। ਅਸੀਂ ਚਾਹੁੰਦੇ ਸੀ ਕਿ ਵੈੱਬ ਸੀਰੀਜ਼ ਮੌਲਿਕ, ਭਰੋਸੇਯੋਗ ਤੇ ਵਿਲੱਖਣ ਹੋਵੇ। ਹੁਣ ਮੈਂ ‘ਦਿ ਲਾਸਟ ਆਵਰ’ ਨੂੰ ਰਿਲੀਜ਼ ਕਰਨ ਲਈ ਕਾਫੀ ਉਤਾਵਲਾ ਹਾਂ।’’
ਕ੍ਰਇੇਟਿਵ ਪ੍ਰੋਡਿਊਸਰ ਅਮਿਤ ਕੁਮਾਰ ਨੇ ਆਖਿਆ,‘‘ਆਸਿਫ ਤੇ ਮੈਂ ਫਿਲਮ ਸਕੂਲ ਦੇ ਦਿਨਾਂ ਤੋਂ ਹੀ ਇਕੱਠੇ ਕੰਮ ਕਰਦੇ ਰਹੇ ਹਾਂ ਅਤੇ ਹੁਣ ਜਦੋਂ ਇਸ ਵੈੱਬ ਸੀਰੀਜ਼ ’ਚ ਇਕੱਠਿਆਂ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਅਸੀਂ ਉਹ ਗੁਆਇਆ ਨਹੀਂ। ਅਨੂਪਮਾ ਮਿੰਜ਼ ਨਾਲ ਕੇ ਅਸੀਂ ਲਾਜਵਾਬ ਸੀਰੀਜ਼ ਬਣਾਈ ਹੈ।’’ ਇਹ ਸੀਰੀਜ਼ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ