ਚੰਡੀਗੜ੍ਹ: ਯੂ-ਟਿਊਬ ਸ਼ੋਅ ਨਾਲ ਡਿਜੀਟਲ ਦੁਨੀਆ ਵਿੱਚ ਵੱਖਰੀ ਪਛਾਣ ਬਣਾਉਣ ਵਾਲਾ ਆਯੂਸ਼ ਮਹਿਰਾ ਹਾਲ ਹੀ ਵਿੱਚ ਨੈੱਟਫਲਿਕਸ ’ਤੇ ਰਿਲੀਜ਼ ਹੋਈ ਫਿਲਮ ‘ਕਾਲ ਮਾਈ ਏਜੰਟ: ਬੌਲੀਵੁੱਡ’ ਨਾਲ ਕਾਫੀ ਪ੍ਰਸਿੱਧੀ ਖੱਟ ਰਿਹਾ ਹੈ। ਦਰਸ਼ਕਾਂ ਅਤੇ ਆਲੋਚਕਾਂ ਨੇ ਉਸ ਦੇ ਪ੍ਰਦਰਸ਼ਨ ਦੀ ਕਾਫੀ ਸ਼ਲਾਘਾ ਕੀਤੀ ਹੈ। ਦਰਸ਼ਕਾਂ ਅਨੁਸਾਰ ਆਯੂਸ਼ ਨੇ ਓਟੀਟੀ ਪਲੇਟਫਾਰਮ ’ਤੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸ਼ੋਅ ਵਿੱਚ ਉਸ ਵੱਲੋਂ ਨਿਭਾਇਆ ਗਿਆ ‘ਮੇਹਰਸ਼ਾਦ’ ਦਾ ਕਿਰਦਾਰ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ। ਸ਼ੋਅ ਨੂੰ ਮਿਲੇ ਹੁੰਗਾਰੇ ਅਤੇ ਉਸ ਦੇ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ ਆਯੂਸ਼ ਨੇ ਕਿਹਾ, ‘‘ਕਾਲ ਮਾਈ ਏਜੰਟ ਨੂੰ ਕਾਫੀ ਚੰਗਾ ਹੁੰਗਾਰਾ ਮਿਲਿਆ। ਲੋਕਾਂ ਦੇ ਸੁਨੇਹਿਆਂ ਅਤੇ ਕਾਲਾਂ ਨੇ ਨਾ ਸਿਰਫ਼ ਮੈਨੂੰ ਬਹੁਤ ਖੁਸ਼ੀ ਦਿੱਤੀ, ਸਗੋਂ ਮੈਨੂੰ ਹੋਰ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ।’’ ਉਸ ਨੇ ਆਪਣੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ, ‘‘ਮੇਹਰਸ਼ਾਦ ਬਹੁਤ ਮਜ਼ੇਦਾਰ ਕਿਰਦਾਰ ਸੀ। ਨਿਰਮਾਤਾਵਾਂ ਅਤੇ ਸਹਿ-ਅਦਾਕਾਰਾਂ ਦੀ ਸ਼ਾਨਦਾਰ ਟੀਮ ਨਾਲ ਕੰਮ ਕਰ ਕੇ ਬਹੁਤ ਮਜ਼ਾ ਆਇਆ। ਸ਼ਾਨਦਾਰ ਹੁੰਗਾਰੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।’’ -ਟ੍ਰਿਬਿਊਨ ਨਿਊਜ਼ ਸਰਵਿਸ