ਮੁੰਬਈ: ਅਦਾਕਾਰ ਆਯੂਸ਼ ਸ਼ਰਮਾ ਨੇ ਅੱਜ ਇੱਥੇ ਦੱਸਿਆ ਕਿ ਉਸ ਨੇ ਆਪਣੀ ਅਗਲੀ ਫਿਲਮ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਰਮਾ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਦੱਸਿਆ ਕਿ ਫਿਲਮ ਦਾ ਨਾਮ ਅਜੇ ਤੱਕ ਤੈਅ ਨਹੀਂ ਕੀਤਾ ਗਿਆ। ਫਿਲਮ 2023 ਵਿੱਚ ਰਿਲੀਜ਼ ਹੋਵੇਗੀ। ਉਸ ਨੇ ਫਿਲਮ ਵਿਚਲੀ ਆਪਣੀ ਪਹਿਲੀ ਦਿੱਖ ਵੀ ਸਾਂਝੀ ਕੀਤੀ। ਉਸ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, ‘ਇਸ ਫਿਲਮ ਵਿੱਚ ਗਿਟਾਰ ਵੀ ਵੱਜੇਗਾ ਅਤੇ ਰਬੜ ਬੈਂਡ ਵੀ…ਅਤੇ ਜੇ ਮੈਂ ਸਾਰੀ ਜਾਣਕਾਰੀ ਹੁਣੇ ਦੱਸ ਦੇਵਾਂਗਾ ਤਾਂ ਮਜ਼ਾ ਵੀ ਕਿਰਕਿਰਾ ਹੋ ਜਾਵੇਗਾ। ਬੱਸ ਇਹੀ ਕਹਿਣਾ ਸੀ ਕਿ 2023 ਵਿੱਚ ਮਿਲਾਂਗੇ।’ ਫ਼ਿਲਮ ਦੇ ਟਾਈਟਲ ਅਤੇ ਨਿਰਦੇਸ਼ਕ ਦੇ ਨਾਮ ਦਾ ਅਜੇ ਐਲਾਨ ਨਹੀਂ ਕੀਤਾ ਗਿਆ। ਸ਼ਰਮਾ ਜਲਦੀ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਵਿੱਚ ਵੀ ਨਜ਼ਰ ਆ ਸਕਦੇ ਹਨ, ਜਿਸ ਦਾ ਨਾਂ ‘ਕਭੀ ਈਦ ਕਭੀ ਦੀਵਾਲੀ’ ਦੱਸਿਆ ਜਾ ਰਿਹਾ ਹੈ। -ਪੀਟੀਆਈ