ਮੁੰਬਈ, 20 ਨਵਬੰਰ
‘ਵਿਸ਼ਵ ਬਾਲ ਦਿਵਸ’ ਮੌਕੇ ਅੱਜ ਬੌਲੀਵੁੱਡ ਅਦਾਕਾਰ ਆਯੂਸ਼ਮਨ ਖੁਰਾਨਾ ਨੇ ਬੱਚਿਆਂ ਖ਼ਿਲਾਫ਼ ਹੋ ਰਹੀ ਹਿੰਸਾ ਵਿਰੁੱਧ ਸੋਸ਼ਲ ਮੀਡੀਆ ’ਤੇ ਫਿਕਰ ਜ਼ਾਹਿਰ ਕਰਦਿਆਂ ਇਸ ਨੂੰ ਰੋਕਣ ਦਾ ਅਹਿਦ ਲਿਆ ਹੈ। ਉਸ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਨਵੀਂ ਪੀੜ੍ਹੀ ਨੂੰ ਬਚਾਉਣ ਦੀ ਸਖ਼ਤ ਲੋੜ ਹੈ। ਉਸ ਨੇ ਕਿਹਾ ਕਿ ਕਰੋਨਾ ਕਾਲ ਭਾਵੇਂ ਕਿਸੇ ਲਈ ਵੀ ਸੌਖਾ ਨਹੀਂ ਰਿਹਾ ਪਰ ਬੱਚਿਆਂ ’ਤੇ ਇਸ ਦਾ ਪ੍ਰਭਾਵ ਵੱਧ ਪਿਆ ਹੈ। ਉਸ ਨੇ ਕਿਹਾ ਯੂਨੀਸੈੱਫ ਦਾ ਹਿੱਸਾ ਹੋਣ ਦੇ ਨਾਤੇ ਉਹ ਬੱਚਿਆਂ ਖ਼ਿਲਾਫ਼ ਹਿੰਸਾ ਰੋਕਣ ਲਈ ਵਚਨਬੱਧ ਹੈ। ਉਸ ਨੇ ਕਿਹਾ ਕਿ ਬੱਚਿਆਂ ਨਾਲ ਹਿੰਸਾ ਹਰ ਰੋਜ਼ ਤੇ ਹਰ ਜਗ੍ਹਾ ਹੁੰਦੀ ਹੈ। ਜ਼ਿਆਦਾਤਾਰ ਅਪਰਾਧੀ ਉਹ ਲੋਕ ਹੁੰਦੇ ਹਨ, ਜਿਨ੍ਹਾਂ ’ਤੇ ਬੱਚਾ ਭਰੋਸਾ ਕਰਦਾ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬੱਚਿਆਂ ਨਾਲ ਹਿੰਸਾ ਦੀ ਜ਼ਿਆਦਾਤਰ ਸ਼ਿਕਾਇਤ ਨਹੀਂ ਕੀਤੀ ਜਾਂਦੀ। ਜਿਨਸੀ ਸ਼ੋਸ਼ਣ ਨੂੰ ਜ਼ਿਆਦਾਤਰ ਕਲੰਕ ਵਜੋਂ ਦੇਖਿਆ ਜਾਂਦਾ ਹੈ, ਜਿਸ ਕਰਕੇ ਜ਼ਿਆਦਾਤਰ ਬੱਚੇ ਅਤੇ ਮਾਤਾ-ਪਿਤਾ ਸ਼ਿਕਾਇਤ ਕਰਨ ਤੋਂ ਗੁਰੇਜ਼ ਕਰਦੇ ਹਨ।
-ਆਈਏਐੱਨਐੱਸ