ਮੁੰਬਈ, 1 ਮਾਰਚ
ਅਦਾਕਾਰਾ ਭੂਮੀ ਪੇਡਨੇਕਰ ਨੇ ਆਪਣੀ ਫ਼ਿਲਮ ‘ਸੋਨਚਿੜੀਆ’ ਦੀ ਦੂਜੀ ਵਰ੍ਹੇਗੰਢ ਮੌਕੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦਿਆਂ ਉਸ ਨੂੰ ਬੇਚੈਨ ਦਿਮਾਗ ਵਾਲਾ ਇੱਕ ਅਸਾਨ ਅਦਾਕਾਰ ਦੱਸਿਆ। ਭੂਮੀ ਨੇ ਸੁਸ਼ਾਂਤ ਨੂੰ ਬਾਲੀਵੁੱਡ ਦਾ /‘‘ਅਨੋਖਾ ਦਿਮਾਗ’’/ਵੀ ਆਖਿਆ। ਭੂਮੀ ਨੇ ਦੱਸਿਆ, ‘ਸੁਸ਼ਾਂਤ ਇੱਕ ਐਸਾ ਦੋਸਤ ਬਣ ਗਿਆ, ਜਿਸ ਦੀ ਮੈਂ ਬਹੁਤ ਛੇਤੀ ਹੀ ਪ੍ਰਸ਼ੰਸਕ ਬਣ ਗਈ। ਉਹ ਇੱਕ ਨਯਾਬ ਹੀਰਾ ਤੇ ਬੇਚੈਨ ਦਿਮਾਗ ਵਾਲਾ ਅਦਾਕਾਰ ਸੀ। ਅਸੀਂ ਫ਼ਿਲਮ ਦੇ ਸੈੱਟ ’ਤੇ ਸਭ ਤੋਂ ਵਧੀਆ ਸਮਾਂ ਬਤੀਤ ਕੀਤਾ। ‘ਸੋਨ ਚਿੜੀਆ’ ਦੀ ਸੂਟਿੰਗ ਵੇਲੇ ਉਸ ਦੇ ਅਨੋਖੇ ਦਿਮਾਗ ਦੇ ਬਾਕਮਾਲ ਖ਼ਿਆਲ ਮੈਨੂੰ ਹਰ ਵਕਤ ਉਤਸਾਹਿਤ ਕਰੀ ਰੱਖਦੇ ਸਨ। ਇਸ ਫ਼ਿਲਮ ਕਰਕੇ ਮੈਨੂੰ ਇੱਕ ਸਿਰਜਣਸ਼ੀਲ ਦਿਮਾਗ ਵਾਲੇ ਇਨਸਾਨ ਨਾਲ ਮਿਲਣ ਅਤੇ ਕੰਮ ਕਰਨ ਦਾ ਮੌਕਾ ਮਿਲਿਆ।’ ਫ਼ਿਲਮ ਬਾਰੇ ਗੱਲ ਕਰਦਿਆਂ ਭੂਮੀ ਨੇ ਕਿਹਾ, ‘ਇਸ ਫ਼ਿਲਮ ਨਾਲ ਮੈਨੂੰ ਬਹੁਤ ਹੀ ਵਧੀਆ ਅਤੇ ਬੁੱਧੀਮਾਨ ਲੋਕਾਂ ਨਾਲ ਕੰਮ ਕਰਨ ਦਾ ਅਨੁਭਵ ਹੋਇਆ ਜਿਨ੍ਹਾਂ ਦਾ ਮੈਂ ਦਿਲੋਂ ਆਦਰ ਕਰਦੀ ਹਾਂ।’ -ਆਈਏਐੱਨਐੱਸ