ਮੈਲਬਰਨ: ਇਥੇ ਚੱਲ ਰਹੇ ਮੈਲਬਰਨ ਦੇ ਭਾਰਤੀ ਫਿਲਮ ਫੈਸਟੀਵਲ 2023 ਦੌਰਾਨ ਅੱਜ ਅਦਾਕਾਰਾ ਭੂਮੀ ਪੇਡਨੇਕਰ ਨੂੰ ‘ਡਿਸਰਪਟਰ ਆਫ ਦਿ ਯੀਅਰ’ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਸ ਸਬੰਧੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ‘ਪਿਛਲੀ ਰਾਤ ਮੈਂ ਇੱਕ ਪੁਰਸਕਾਰ ਜਿੱਤਿਆ ਤੇ ਸਭ ਤੋਂ ਸੁਆਦ ਐਪਲ ਪਾਈ ਵੀ ਖਾਧੀ। ਇਸ ਪਿਆਰ ਅਤੇ ਸਨਮਾਨ ਲਈ ਬਹੁਤ ਬਹੁਤ ਧੰਨਵਾਦ ਮੈਲਬਰਨ।’ ਇਨ੍ਹਾਂ ਤਸਵੀਰਾਂ ਵਿੱਚੋਂ ਇੱਕ ਵਿੱਚ ਭੂਮੀ ਨੇ ਆਪਣਾ ਐਵਾਰਡ ਚੁੱਕਿਆ ਹੋਇਆ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਐਪਲ ਪਾਈ ਖਾਂਦੀ ਨਜ਼ਰ ਆ ਰਹੀ ਹੈ। ਇਸ ਮੌਕੇ ਭੂਮੀ ਨੇ ਕਾਲੇ ਰੰਗ ਦਾ ਬਲੇਜ਼ਰ ਤੇ ਸਕਰਟ ਪਹਿਨੀ ਹੋਈ ਹੈ। ਅਦਾਕਾਰਾ ਦੀ ਇਸ ਪੋਸਟ ’ਤੇ ਵੱਡੀ ਗਿਣਤੀ ਵਿੱਚ ਉਸ ਦੇ ਪ੍ਰਸ਼ੰਸਕਾਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਪ੍ਰਸ਼ੰਸਕ ਨੇ ਕਿਹਾ, ‘ਆਹਾ ! ਬਹੁਤ ਬਹੁਤ ਮੁਬਾਰਕਬਾਦ…ਅੱਗੇ ਵੀ ਤਰੱਕੀਆਂ ਕਰਦੇ ਰਹੋ।’ ਇੱਕ ਹੋਰ ਨੇ ਕਿਹਾ, ‘ਮੁਬਾਰਕਬਾਦ ਭੂਮੀ।’ -ਏਐੱਨਆਈ