ਮੁੰਬਈ, 21 ਸਤੰਬਰ
ਅਦਾਕਾਰ ਪਰਵੀਨ ਡਬਾਸ ਨੂੰ ਸ਼ਨਿੱਚਰਵਾਰ ਨੂੰ ਕਾਰ ਹਾਦਸੇ ਤੋਂ ਬਾਅਦ ਇੱਥੋਂ ਦੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਨੇ ਦਿੱਤੀ। 50 ਸਾਲਾ ਡਬਾਸ ਮੁੱਖ ਤੌਰ ‘ਤੇ ਮੀਰਾ ਨਾਇਰ ਦੀ ‘ਮਾਨਸੂਨ ਵੈਡਿੰਗ’, ‘ਮੈਨੇ ਗਾਂਧੀ ਕੋ ਨਹੀਂ ਮਾਰਾ’, ‘ਖੋਸਲਾ ਕਾ ਘੋਸਲਾ’, ‘ਦਿ ਪਰਫੈਕਟ ਹਸਬੈਂਡ’ ਅਤੇ ‘ਦਿ ਵਰਲਡ ਅਨਸੀਨ’ ਵਰਗੀਆਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕਿਆ ਹੈ।
ਅਦਾਕਾਰ ਦੀ ਪਤਨੀ ਪ੍ਰੀਤੀ ਝਾਂਗਿਆਨੀ ਨੇ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਅਫਸੋਸ ਹੈ ਕਿ ਬਾਲੀਵੁੱਡ ਅਭਿਨੇਤਾ ਅਤੇ ਪ੍ਰੋ ਪੰਜਾ ਲੀਗ ਦੇ ਸਹਿ-ਸੰਸਥਾਪਕ ਪਰਵੀਨ ਡਬਾਸ ਨੂੰ ਸ਼ਨੀਵਾਰ ਸਵੇਰੇ ਇੱਕ ਮੰਦਭਾਗੀ ਕਾਰ ਦੁਰਘਟਨਾ ਤੋਂ ਬਾਅਦ ਉਹ ਹੋਲੀ ਫੈਮਿਲੀ ਹਸਪਤਾਲ ਬਾਂਦਰਾ ਦੇ ਆਈਸੀਯੂ ਵਿੱਚ ਹਨ। -ਪੀਟੀਆਈ