ਪਣਜੀ, 7 ਨਵੰਬਰ
ਗੋਆ ਪੁਲੀਸ ਨੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਵਿੱਚ ਮਾਡਲ ਮਿਲਿੰਦ ਸੋਮਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਸੋਮਨ ਵੱਲੋਂ ਇਥੋਂ ਦੀ ਬੀਚ ਉੱਤੇ ਨਗਨ ਦੌੜਦੇ ਹੋਏ ਦੀ ਤਸਵੀਰ ਪੋਸਟ ਕਰਨ ਦੇ ਦੋਸ਼ ਵਿੱਚ ਦਰਜ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਰਾਜਨੀਤਿਕ ਸੰਗਠਨ ਗੋਆ ਸੁਰੱਖਿਆ ਮੰਚ (ਜੀਐੱਸਐੱਮ) ਨੇ ਵੀਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਕੇਸ ਦਰਜ ਕੀਤਾ ਗਿਆ ਸੀ। ਸੋਮਨ ਨੇ ਆਪਣੇ ਇੰਸਟਗ੍ਰਾਮ ਪੇਜ ’ਤੇ ਇਕ ਤਸਵੀਰ ਪੋਸਟ ਕੀਤੀ ਸੀ ਜਿਸ ਵਿੱਚ ਉਹ ਆਪਣੇ 55ਵੇਂ ਜਨਮ ਦਿਨ ’ਤੇ ਬੀਚ ਉਪਰ ਨਗਨ ਦੌੜ ਰਿਹਾ ਹੈ।