ਮੁੰਬਈ: ਬੌਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਅਣਸੁਖਾਵਾਂ ਅਨੁਭਵ ਹੋਇਆ ਕਿਉਂਕਿ ਅਕਾਦਾਰ ਨੂੰ ਉਸ ਦੀ ਇੱਕ ਪੋਸਟ ਲਈ ਟਰੋਲ ਕੀਤਾ ਗਿਆ, ਜਿੱਥੇ ਉਸ ਨੇ ਸਵੇਰੇ 11:26 ਵਜੇ ਸਾਰਿਆਂ ਲਈ ਸ਼ੁਭ ਸਵੇਰ ਦੀ ਕਾਮਨਾ ਕੀਤੀ ਸੀ। ‘ਸ਼ਹਿਨਸ਼ਾਹ’ ਦੇ ਅਦਾਕਾਰ ਨੂੰ ਸਵੇਰੇ 11:26 ’ਤੇ ਪੋਸਟ ਪਾਉਣ ਮਗਰੋਂ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਕੁਮੈਂਟ ਸੈਕਸ਼ਨ ਵਿੱਚ ਟਿੱਪਣੀਆਂ ਕਰਕੇ ਟਰੋਲ ਕੀਤਾ ਕਿਉਂਕਿ ਉਨ੍ਹਾਂ ਸੋਚਿਆ ਕਿ ਬਿੱਗ ਬੀ ਨਸ਼ੇ ਦੀ ਹਾਲਤ ਵਿੱਚ ਸਮਾਂ ਭੁੱਲ ਗਏ ਹਨ। ਟਰੋਲ ਰਾਹੀਂ ਅਦਾਕਾਰ ਦੇ ਦੇਰੀ ਨਾਲ ਜਾਗਣ ’ਤੇ ਨਿਸ਼ਾਨਾ ਸੇਧਿਆ ਗਿਆ। ਬਿੱਗ ਬੀ ਨੇ ਅਜਿਹੀਆਂ ਬਹੁਤ ਸਾਰੀਆਂ ਟਿੱਪਣੀਆਂ ਦਾ ਨਿੱਜੀ ਤੌਰ ’ਤੇ ਜਵਾਬ ਦਿੱਤਾ ਅਤੇ ਖੁਲਾਸਾ ਕੀਤਾ ਕਿ ਉਹ ਸਾਰੀ ਰਾਤ ਕੰਮ ਕਰਦਾ ਰਿਹਾ ਸੀ। ਇੱਕ ਉਪਭੋਗਤਾ ਨੇ ਪੁੱਛਿਆ, ‘‘ਅੱਜ ਬੜੀ ਲੇਟ ਉੱਤਰੀ। ਲੱਗਦੈ ਦੇਸੀ ਪੀ ਕੇ ਆ ਗਏ। ਅੱਜ ਕੱਲ੍ਹ ਸਾਢੇ ਗਿਆਰਾਂ ਵਜੇ ਗੁੱਡ ਮਾਰਨਿੰਗ।’’ ਅਮਿਤਾਭ ਨੇ ਜਵਾਬ ਦਿੱਤਾ ਕਿ ਉਹ ਖੁਦ ਨਹੀਂ ਪੀਂਦਾ, ਹਾਲਾਂਕਿ ਉਹ ਇਸ ਨਾਲ ਦੂਜਿਆਂ ਦਾ ਮਨੋਰੰਜਨ ਕਰਦਾ ਹੈ ਕਿਉਂਕਿ ਉਸ ਨੇ ਆਪਣੇ ਮਰਹੂਮ ਪਿਤਾ, ਹਰਿਵੰਸ਼ ਰਾਏ ਬੱਚਨ ਦੀ ਬਹੁਤ ਮਸ਼ਹੂਰ ਕਵਿਤਾ ‘ਮਧੂਸ਼ਾਲਾ’ ਦੇ ਸਿਰਲੇਖ ਦਾ ਇੱਕ ਸ਼ਬਦ ਪਲੇਅ ਬਣਾਇਆ ਹੈ। ਇੱਕ ਹੋਰ ਨੇ ਲਿਖਿਆ, ‘‘ਖ਼ੁਦ ਨਹੀਂ ਪੀਂਦੇ, ਦੂਜਿਆਂ ਨੂੰ ਪਿਲਾਉਂਦੇ ਹਨ ਮਧੂਸ਼ਾਲਾ।’’ ‘‘ਕੀ ਤੁਹਾਨੂੰ ਨਹੀਂ ਲੱਗਦਾ ਤੁਸੀਂ ਜਲਦੀ ਹੀ ਇੱਕ ਚੰਗੀ ਸਵੇਰ ਦੀ ਕਾਮਨਾ ਕੀਤੀ ਹੈ?’’ ਇਸ ਦੇ ਜੁਆਬ ਵਿੱਚ ਅਦਾਕਾਰ ਨੇ ਕਿਹਾ, ‘‘ਮੈਂ ਤੁਹਾਡੇ ਤਾਅਨਿਆਂ ਲਈ ਧੰਨਵਾਦੀ ਹਾਂ। ਪਰ ਮੈਂ ਦੇਰ ਰਾਤ ਤੱਕ ਕੰਮ ਕਰ ਰਿਹਾ ਸੀ ਅਤੇ ਸ਼ੂਟਿੰਗ ਸਵੇਰੇ ਹੀ ਮੁਕੰਮਲ ਹੋਈ ਸੀ। ਮੈਨੂੰ ਉੱਠਣ ਵਿੱਚ ਦੇਰ ਹੋ ਗਈ, ਇਸ ਲਈ ਮੈਂ ਜਿਵੇਂ ਹੀ ਜਾਗਿਆ ਸ਼ੁਭਕਾਮਨਾਵਾਂ ਭੇਜ ਦਿੱਤੀਆਂ। ਜੇਕਰ ਇਸ ਨਾਲ ਤੁਹਾਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਚਾਹੁੰਦਾ ਹਾਂ।’’ ਅਮਿਤਾਭ ਬੱਚਨ ਅਗਲੀ ਵਾਰ ਅਯਾਨ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ’ ਵਿੱਚ ਰਣਵੀਰ ਕਪੂਰ, ਆਲੀਆ ਭੱਟ, ਮੌਨੀ ਰੌਏ, ਨਾਗਅਰਜੁਨ ਅਕੀਨੇਨੀ ਨਾਲ ਦਿਖਾਈ ਦੇਵੇਗਾ। -ਆਈਏਐੱਨਐੱਸ