ਕੋਲਕਾਤਾ, 17 ਅਗਸਤ
ਓਟੀਟੀ ਮੰਚ ਜ਼ੀ5 ’ਤੇ ਇੱਕ ਵੈੱਬ ਸੀਰੀਜ਼ ’ਚ ਸ਼ਹੀਦ ਆਜ਼ਾਦੀ ਘੁਲਾਟੀਏ ਖੁਦੀਰਾਮ ਬੋਸ ਦੀ ਤਸਵੀਰ ਨੂੰ ਲੋੜੀਂਦੇ ਮੁਲਜ਼ਮਾਂ ’ਚ ਦਿਖਾਏ ਜਾਣ ’ਤੇ ਇਸ ਸੀਰੀਜ਼ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਹ ਸੀਰੀਜ਼ ‘ਅਭੈ 2’ ਆਜ਼ਾਦੀ ਦਿਹਾੜੇ ਮੌਕੇ ਰਿਲੀਜ਼ ਕੀਤੀ ਗਈ ਹੈ। ਸੀਰੀਜ਼ ਦੇ ਇੱਕ ਦ੍ਰਿਸ਼ ’ਚ ਪੁਲੀਸ ਅਫਸਰ ਇੱਕ ਮੁਲਜ਼ਮ ਤੋਂ ਪੁੱਛ-ਪੜਤਾਲ ਕਰ ਰਿਹਾ ਹੈ ਤੇ ਉਸ ਦੇ ਮਗਰ ਬੋਰਡ ’ਤੇ ਬਹੁਤ ਸਾਰੇ ਅਪਰਾਧੀਆਂ ਦੀਆਂ ਤਸਵੀਰਾਂ ਹਨ ਜਿਨ੍ਹਾਂ ’ਚ ਇੱਕ ਤਸਵੀਰ ਖੁਦੀਰਾਮ ਬੋਸ ਦੀ ਹੈ। ਖੁਦੀਰਾਮ ਬੋਸ ਨੂੰ 18 ਸਾਲ ਦੀ ਉਮਰ ’ਚ 1908 ਨੂੰ ਫਾਂਸੀ ਦਿੱਤੀ ਗਈ ਸੀ। ਸੋਸ਼ਲ ਮੀਡੀਆ ’ਤੇ ਇਸ ਦ੍ਰਿਸ਼ ਦੀ ਤਸਵੀਰ ਵਾਇਰਲ ਹੋਣ ਮਗਰੋਂ ਜ਼ੀ5 ਨੂੰ ਆਲੋਚਨਾ ਝੱਲਣੀ ਪੈ ਰਹੀ ਹੈ। ਦੂਜੇ ਪਾਸੇ ਜ਼ੀ5 ਨੇ ਕਿਹਾ ਕਿ ਉਨ੍ਹਾਂ ਦਾ ਮਕਮਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਓਟੀਟੀ ਨੇ ਇਸ ਲਈ ਮੁਆਫ਼ੀ ਮੰਗੀ ਹੈ।
-ਪੀਟੀਆਈ