ਮੁੰਬਈ: ਫਿਲਮਸਾਜ਼ ਏਕਤਾ ਕਪੂਰ ਤੇ ਰੀਆ ਕਪੂਰ ਇਕ ਵਾਰ ਫਿਰ ਨਵੀਂ ਫਿਲਮ ਵਿਚ ਇਕੱਠਿਆਂ ਕੰਮ ਕਰਨਗੀਆਂ। ਫ਼ਿਲਹਾਲ ਇਸ ਫ਼ਿਲਮ ਦਾ ਹਾਲੇ ਨਾਮ ਨਹੀਂ ਰੱਖਿਆ ਗਿਆ ਪਰ ਇਹ ਫ਼ਿਲਮ ਆਗਾਮੀ 22 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਸ਼ੂਟਿੰਗ ਦਾ ਕੰਮ ਚੱਲ ਰਿਹਾ ਹੈ। ਇਸ ਪ੍ਰਾਜੈਕਟ ਨੂੰ ਬਾਲਾਜੀ ਟੈਲੀਫਿਲਮਜ਼ ਲਿਮਟਿਡ ਅਤੇ ਅਨਿਲ ਕਪੂਰ ਫਿਲਮ ਕਮਿਊਨੀਕੇਸ਼ਨ ਨੈਟਵਰਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਨੇ ਸਾਲ 2018 ਵਿੱਚ ”ਵੀਰੇ ਦੀ ਵੈਡਿੰਗ” ਵਿੱਚ ਇਕੱਠਿਆਂ ਕੰਮ ਕੀਤਾ ਸੀ, ਜਿਸ ਵਿੱਚ ਅਦਾਕਾਰਾ ਕਰੀਨਾ ਕਪੂਰ ਖਾਨ, ਸਵਰਾ ਭਾਸਕਰ, ਸ਼ਿਖਾ ਤਲਸਾਨੀਆ ਤੇ ਸੋਨਮ ਕਪੂਰ ਅਹਿਮ ਭੂਮਿਕਾਵਾਂ ਵਿਚ ਸਨ। ਇਸ ਤੋਂ ਬਾਅਦ ਉਨ੍ਹਾਂ ਫ਼ਿਲਮ ‘ਦਿ ਕਰਿਊ’ ਵਿੱਚ ਇਕੱਠਿਆਂ ਕੰਮ ਕੀਤਾ ਹੈ, ਜਿਸ ਵਿੱਚ ਅਦਾਕਾਰਾ ਤੱਬੂ, ਕਰੀਨਾ, ਦਿਲਜੀਤ ਦੋਸਾਂਝ ਤੇ ਕ੍ਰਿਤੀ ਸੈਨਨ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਤਿੰਨ ਔਰਤਾਂ ਦੁਆਲੇ ਘੁੰਮਦੀ ਹੈ, ਜਿਹੜੀਆਂ ਕੰਮ ਦੇ ਨਾਲ-ਨਾਲ ਜ਼ਿੰਦਗੀ ਵਿੱਚ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ। ਪਰ ਜਿਵੇਂ ਹੀ ਉਹ ਅੱਗੇ ਵਧਣ ਲਈ ਆਪਣਾ ਰਾਹ ਪੱਧਰਾ ਕਰਦੀਆਂ ਹਨ ਤਾਂ ਉਨ੍ਹਾਂ ਦੀ ਕਿਸਮਤ ਉਨ੍ਹਾਂ ਨੂੰ ਅਣਕਿਆਸੇ ਹਾਲਾਤ ਵੱਲ ਲੈ ਜਾਂਦੀ ਹੈ, ਜਿਸ ਨਾਲ ਉਹ ਝੂਠ ਦੇ ਜਾਲ ਵਿੱਚ ਫਸ ਜਾਂਦੀਆਂ ਹਨ। ਇਹ ਫਿਲਮ ਰਾਜੇਸ਼ ਕ੍ਰਿਸ਼ਨਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਨੂੰ ਬਾਲਾਜੀ ਮੋਸ਼ਨ ਪਿਕਚਰਜ਼ ਲਿਮਟਿਡ ਅਤੇ ਅਨਿਲ ਕਪੂਰ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਪ੍ਰੋਡਿਊਸ ਕੀਤੀ ਗਈ ਹੈ। -ਆਈਏਐੱਨਐੱਸ