ਮੁੰਬਈ: ਫਿਲਮਸਾਜ਼ ਤਾਹਿਰਾ ਕਸ਼ਯਪ ਖੁਰਾਣਾ ਦੀ ਫ਼ਿਲਮ ‘ਸ਼ਰਮਾ ਜੀ ਕੀ ਬੇਟੀ’ ਦੀ ਸਕਰੀਨਿੰਗ ਮੁੰਬਈ ਵਿੱਚ ਹੋਈ। ਇਸ ਮੌਕੇ ਅਦਾਕਾਰਾ ਤਾਪਸੀ ਪੰਨੂ, ਦਿਵਿਆ ਦੱਤਾ, ਫਾਤਿਮਾ ਸਨਾ ਸ਼ੇਖ, ਸੋਨਾਲੀ ਬੇਂਦਰੇ ਸਣੇ ਹੋਰਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਸਾਕਸ਼ੀ ਤੰਵਰ ਦੀ ਸਫੈਦ ਰੰਗ ਦੀ ਸਾੜੀ ਨੇ ਸਭ ਦਾ ਧਿਆਨ ਖਿੱਚਿਆ। ਹਰ ਵਾਰ ਦੀ ਤਰ੍ਹਾਂ ਦਿਵਿਆ ਦੱਤਾ ਨੇ ਬੜੇ ਸਲੀਕੇਦਾਰ ਢੰਗ ਨਾਲ ਕਾਲੇ ਰੰਗ ਦੀ ਸਾੜੀ ’ਚ ਸਮਾਗਮ ਨੂੰ ਚਾਰ ਚੰਨ ਲਾਏ। ਨੇਹਾ ਧੂਪੀਆ ਨੇ ਆਪਣੇ ਪਤੀ ਅੰਗਦ ਬੇਦੀ ਨਾਲ ਸਮਾਗਮ ’ਚ ਸ਼ਿਰਕਤ ਕਰਨ ਲਈ ਪਹੁੰਚੀ। ਦੱਸਣਯੋਗ ਹੈ ਕਿ ਇਸ ਫ਼ਿਲਮ ਵਿੱਚ ਸਾਕਸ਼ੀ ਤੰਵਰ, ਦਿਵਿਆ ਦੱਤਾ ਅਤੇ ਸਿਆਮੀ ਖੇਰ ਅਹਿਮ ਕਿਰਦਾਰ ਨਿਭਾ ਰਹੀਆਂ ਹਨ। ਤਾਹਿਰਾ ਨੇ ਇਸ ਫ਼ਿਲਮ ਰਾਹੀਂ ਮੱਧ ਵਰਗੀ ਪਰਿਵਾਰਾਂ ਦੀਆਂ ਔਰਤਾਂ ਦੀ ਬਦਲਦੀ ਜ਼ਿੰਦਗੀ ਨੂੰ ਪੇਸ਼ ਕੀਤਾ ਹੈ। ‘ਸ਼ਰਮਾ ਜੀ ਕੀ ਬੇਟੀ’ ਫਿਲਮ ਮਹਿਲਾਵਾਂ ਦੀਆਂ ਇੱਛਾਵਾਂ ਅਤੇ ਸੁਫਨਿਆਂ ਨੂੰ ਬਾਖੂਬੀ ਬਿਆਨ ਕਰਦੀ ਹੈ। ਇਹ ਫ਼ਿਲਮ 28 ਜੂਨ ਨੂੰ ਪ੍ਰਾਈਮ ਵੀਡੀਓ ’ਤੇ ਦਿਖਾਈ ਜਾਵੇਗੀ। -ਏਐੱੰਨਆਈ