ਮੁੰਬਈ: ਗਾਇਕ ਅਦਨਾਨ ਸਾਮੀ ਨੇ ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਲੈ ਲਈ ਹੈ ਅਤੇ ਉਸ ਨੇ ਸਾਰਿਆਂ ਨੂੰ ਕਰੋਨਾ ਤੋਂ ਬਚਣ ਲਈ ਕਰੋਨਾ ਰੋਕੂ ਟੀਕਾ ਲਗਵਾਉਣ ਲਈ ਪ੍ਰੇਰਿਆ ਹੈ। ਉਸ ਨੇ ਆਖਿਆ,‘‘ਇਹ ਸੋਚਣਾ ਬੰਦ ਕਰੋ ਕਿ ਕਿਹੜੀ ਵੈਕਸੀਨ ਲੈਣੀ ਹੈ: ਬਸ ਹੁਣੇ ਲਗਵਾਓ।’’ ਗਾਇਕ ਨੇ ਬੀਤੀ ਰਾਤ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਉਹ ਇਕ ਹਸਪਤਾਲ ਵਿਚ ਟੀਕਾ ਲਗਵਾਉਂਦਾ ਨਜ਼ਰ ਆਉਂਦਾ ਹੈ। ਉਸ ਨੇ ਆਖਿਆ,‘‘ਦੂਜੀ ਡੋਜ਼ ਲੈ ਲਈ! ਮੇਰੇ ਪਿਆਰਿਓ ਤੁਸੀਂ ਵੀ ਕਰੋਨਾ ਤੋਂ ਬਚਣ ਲਈ ਟੀਕਾ ਲਗਵਾਓ।’’ ਉਸ ਨੇ ਅੱਜ ਸੋਸ਼ਲ ਮੀਡੀਆ ’ਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜਿਹੜੀ ਵੀ ਵੈਕਸੀਨ ਮਿਲਦੀ ਹੈ ਉਹ ਲਗਵਾ ਲੈਣ। ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਇਕ ਪੱਤਰ ਵਿਚ ਉਸ ਨੇ ਆਖਿਆ,‘‘ਸਭ ਇਕ-ਦੂਜੇ ਨੂੰ ਪੁੱਛਦੇ ਹਨ ਕਿ ਤੁਸੀਂ ਕਿਹੜੀ ਵੈਕਸੀਨ ਲਗਵਾਈ ਹੈ? ਉਹ ਕਹਿੰਦੇ ਹਨ ਕਿ ਅਸੀਂ ਫਲਾਣੀ-ਫਲਾਣੀ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਹਨ। ਪਰ ਇਹ ਸੰਕਟ ਦਾ ਸਮਾਂ ਤੇ ਜ਼ਿੰਦਗੀ ਲਈ ਖ਼ਤਰੇ ਦੀ ਘੰਟੀ ਹੈ। ਇਸ ਲਈ ਜਿਹੜੀ ਵੀ ਵੈਕਸੀਨ ਮਿਲਦੀ ਹੈ ਉਹ ਲਗਵਾ ਲਓ। -ਆਈਏਐੱਨਐੱਸ