ਮੁੰਬਈ: ‘ਬਿੱਗ ਬੌਸ’ ਦੀ ਮੁਕਾਬਲੇਬਾਜ਼ ਅਰਸ਼ੀ ਖਾਨ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਦੇ ਕਲਾਕਾਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਅਦਾਕਾਰਾ ਨੇ ਆਖਿਆ, ‘‘ਮੈਂ ਸਮਝਦੀ ਹਾਂ ਕਿ ਕਾਲਾਕਾਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ। ਇਹ ਵਿਅਕਤੀਗਤ ਘਾਟਾ ਨਹੀਂ ਸੀ, ਬਲਕਿ ਇਹ ਸਾਡੇ ਦੇਸ਼ ਲਈ ਨੁਕਸਾਨ ਸੀ। ਮੇਰਾ ਮੰਨਣਾ ਹੈ ਕਿ ਸਰਕਾਰ ਨੂੰ ਇਸ ਮਾਮਲੇ ’ਤੇ ਜ਼ਰੂਰ ਕੁਝ ਕਰਨਾ ਚਾਹੀਦਾ ਹੈ ਅਤੇ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਮੈਂ ਖੁਦ ਪੰਜਾਬੀ ਸਿਨੇ ਜਗਤ ਵਿੱਚ ਕੰਮ ਕੀਤਾ ਹੈ ਤੇ ਦਿਨ-ਦਿਹਾੜੇ ਜੋ ਕੁਝ ਵੀ ਵਾਪਰਿਆ ਹੈ ਉਸ ਨੇ ਮੈਨੂੰ ਚਿੰਤਤ ਕਰ ਦਿੱਤਾ ਹੈ’’। -ਆਈਏਐੱਨਐੱਸ