ਚੇਨਈ: ਤਾਮਿਲ ਫਿਲਮਾਂ ਦੀ ਅਦਾਕਾਰਾ ਵੀ.ਜੇ ਚਿੱਤਰਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਉਸਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚਿੱਤਰਾ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ ਉਸਦੇ ਪਤੀ ਹੇਮਨਾਥ ਦੀ ਗ੍ਰਿਫ਼ਤਾਰੀ ਹੋਈ ਹੈ। ਦੱਸਣਯੋਗ ਹੈ ਕਿ ਤਾਮਿਲ ਸ਼ੋਅ ‘ਪਾਂਡਿਅਨ ਸਟੋਰਜ਼’ ਵਿੱਚ ਅਦਾਕਾਰੀ ਲਈ ਨਾਮਣਾ ਖੱਟਣ ਵਾਲੀ ਵੀ.ਜੇ ਚਿੱਤਰਾ ਦੀ ਲਾਸ਼ ਚੇਨੱਈ ਦੇ ਇਕ ਹੋਟਲ ਦੇ ਕਮਰੇ ਵਿੱਚੋਂ 9 ਦਸੰਬਰ ਨੂੰ ਬਰਾਮਦ ਕੀਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਚਿੱਤਰਾ ਵੱਲੋਂ ਆਪਣੇ ਸ਼ੋਅ ’ਚ ਫਿਲਮਾਏ ਕੁਝ ਦ੍ਰਿਸ਼ਾਂ ਕਾਰਨ ਉਸਦਾ ਪਤੀ ਉਸ ਨਾਲ ਖਫ਼ਾ ਸੀ। ਸਹਾਇਕ ਪੁਲੀਸ ਕਮਿਸ਼ਨਰ ਸੁਦਰਸ਼ਨ ਨੇ ਦੱਸਿਆ ਕਿ ਜਿਸ ਦਿਨ ਚਿੱਤਰਾ ਦੀ ਮੌਤ ਹੋਈ ਉਸਦੇ ਪਤੀ ਨੇ ਉਸ ਨੂੰ ਧੱਕੇ ਵੀ ਮਾਰੇ ਸਨ। -ਆਈਏਐੱਨਐੱਸ