ਮੁੰਬਈ, 3 ਜਨਵਰੀ
ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਡਰੋਨ ਉਡਾਉਣ ਦੇ ਨਵੇਂ ਹੁਨਰ ਨਾਲ ਸਾਲ 2021 ਦਾ ਆਗਾਜ਼ ਕੀਤਾ ਹੈ। ਰਿਤਿਕ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵਿੱਚ ਰਿਤਿਕ ਅਤੇ ਉਸ ਦੇ ਦੋਸਤ ਘਾਹ ’ਤੇ ਲੇਟੇ ਹੋਏ ਹਨ ਅਤੇ ਫ਼ਿਲਮ ‘ਵਾਰ’ ਦਾ ਅਦਾਕਾਰ (ਰਿਤਿਕ) ਡਰੋਨ ਉਡਾਉਂਦਾ ਨਜ਼ਰ ਆ ਰਿਹਾ ਹੈ। ਕੈਮਰੇ ’ਚ ਡਰੋਨ ਵੀ ਦਿਖਾਈ ਦੇ ਰਿਹਾ ਹੈ। ਰਿਤਿਕ ਨੇ ਵੀਡੀਓ ਦੇ ਨਾਲ ਇੱਕ ਕੈਪਸ਼ਨ ਵੀ ਲਿਖੀ, ‘ਨਵੇਂ ਹੁਨਰ ਨਾਲ 2021 ਦੀ ਸ਼ੁਰੂਆਤ#ਡਰੋਨਸੈਲਫੀਜ਼’। ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਰਿਤਿਕ ਰੌਸ਼ਨ ਜਲਦੀ ਹੀ ਅਦਾਕਾਰ ਸੈਫ ਅਲੀ ਖ਼ਾਨ ਨਾਲ ਫਿਲਮ ’ਚ ਨਜ਼ਰ ਆਵੇਗਾ। ਇਹ ਫ਼ਿਲਮ 2017 ’ਚ ਬਣੀ ਤਾਮਿਲ ਫ਼ਿਲਮ ‘ਵਿਕਰਮ ਵੇਧਾ’ ਦੀ ਰੀਮੇਕ ਹੋਵੇਗੀ। ਫ਼ਿਲਮ ’ਚ ਰਿਤਿਕ ਇੱਕ ਗੈਂਗਸਟਰ ਦੀ ਜਦਕਿ ਸੈਫ਼ ਅਲੀ ਖ਼ਾਨ ਪੁਲੀਸ ਵਾਲੇ ਦੀ ਭੂਮਿਕਾ ਨਿਭਾਉਣਗੇ। ਇਹ ਫ਼ਿਲਮ ‘ਵਿਕਰਮ ਵੇਧਾ’ ਦੇ ਡਾਇਰੈਕਟਰ ਪੁਸ਼ਕਰ-ਗਾਇਤਰੀ ਵੱਲੋਂ ਹੀ ਨਿਰਦੇਸ਼ਤ ਕੀਤੀ ਜਾਵੇਗੀ। -ਆਈਏਐੱਨਐੇੱਸ