ਮੁੰਬਈ: ਨਿਰਦੇਸ਼ਨ ਵਿਚ ਸ਼ੁਰੂਆਤ ਕਰਨ ਵਾਲੀ ਮਾਨਵੀ ਬੇਦੀ ਨੇ ਕਿਹਾ ਕਿ ਉਸ ਨੂੰ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ‘ਲਾਕਡ ਇਨ’ ਵਿਚ ਆਪਣੇ ਪਤੀ ਕਰਨ ਮੱਲ੍ਹੀ ਦੇ ਰੋਮਾਂਟਿਕ ਸੀਨ ਫਿਲਮਾਉਣੇ ਕਾਫ਼ੀ ਮੁਸ਼ਕਿਲ ਲੱਗੇ। ਇਸ ਵੈੱਬਸੀਰੀਜ਼ ਨਵੇਂ ਨਵੇਂ ਪਿਆਰ ਵਿਚ ਪਏ ਜੋੜੇ ਦੇ ਦੁਆਲੇ ਘੁੰਮਦੀ ਹੈ। ਉਹ ਦੋਵੇਂ ਲੌਕਡਾਊਨ ਕਾਰਨ ਇਕੱਠੇ ਰਹਿਣ ਦਾ ਫ਼ੈਸਲਾ ਕਰਦੇ ਹਨ। ਇਸ ਦੌਰਾਨ ਉਨ੍ਹਾਂ ਦੀ ਇਕ ਦੂਜੇ ਨਾਲ ਕੌੜੇ-ਮਿੱਠੇ ਤਜਰਬੇ ਸ਼ੁਰੂ ਹੁੰਦੇ ਹਨ। ਇਸ ਵਿਚ ਉਹ ਇਕ ਦੂਜੇ ਬਾਰੇ ਸਮਝਣ ਦੇ ਯਤਨ ਵਿਚ ਆਪਣੇ ਬਾਰੇ ਵੀ ਕਈ ਨਵੇਂ ਪੱਖ ਜਾਨਣ ਸਮਝਣ ਲੱਗ ਜਾਂਦੇ ਹਨ।
ਇਸ ਬਾਰੇ ਗੱਲ ਕਰਦਿਆਂ ਮਾਨਵੀ ਨੇ ਕਿਹਾ, ‘‘ਅਸੀਂ ਸਿਰਫ਼ ਪੰਜ ਬੰਦਿਆਂ ਦੀ ਟੀਮ ਨਾਲ ਇਸ ਪੂਰੀ ਵੈੱਬ ਸੀਰੀਜ਼ ਨੂੰ ਫਿਲਮਾਇਆ ਹੈ। ਇਨ੍ਹਾਂ ਪੰਜ ਜਣਿਆਂ ਵਿਚ ਆਵਾਜ਼ ਰਿਕਾਰਡ ਕਰਨਾ ਵਾਲਾ ਵੀ ਸ਼ਾਮਲ ਸੀ। ਇਸ ਦੌਰਾਨ ਅਸੀਂ ਕਈ ਮੁਸ਼ਕਿਲਾਂ ਦਾ ਵੀ ਸਾਹਮਣਾ ਕੀਤਾ। ਮੈਂ ਨਿਰਦੇਸ਼ਨ ਕਰਨ ਦੇ ਨਾਲ ਨਾਲ ਮੇਕਅੱਪ ਅਤੇ ਵਾਲਾਂ ਦੇ ਸਟਾਈਲ ਬਣਾਉਣ ਤਕ ਦੇ ਕੰਮ ਕੀਤੇ। ਇਸ ਦੌਰਾਨ ਮੈਂ ਕੈਮਰਾਮੈਨ ਦੀ ਅਸਿਸਟੈਂਟ ਵਜੋਂ ਵੀ ਕੰਮ ਕੀਤਾ। ਇਹ ਮੁਸ਼ਕਿਲ ਭਰਿਆ ਸੀ ਪਰ ਮਜ਼ੇਦਾਰ ਵੀ ਸੀ। ਇਸ ਦੌਰਾਨ ਜੇ ਮੈਨੂੰ ਆਪਣੇ ਪਤੀ ਅਦਾਕਾਰ ਅਤੇ ਕਾਸਟਿੰਗ ਡਾਇਰੈਕਟਰ ਕਰਨ ਮੱਲ੍ਹੀ ਦੇ ਰੋਮਾਂਟਿਕ ਸੀਨ ਫਿਲਮਾਉਣ ਵਿੱਚ ਥੋੜ੍ਹੀ ਮੁਸ਼ਕਿਲ ਵੀ ਆਈ। ਇਸ ਵਿਚ ਉਸ ਨਾਲ ਅੰਨਾ ਅਡੋਰ ਨੇ ਕੰਮ ਕੀਤਾ ਹੈ।’’ ਇਸ ਵੈੱਬਸੀਰੀਜ਼ ਵਿਚ ਆਈਸ਼ਾ ਅਹਿਮਦ, ਅਭੈ ਮਹਾਜਨ, ਸਨੀ ਸ਼ਰਮਾ ਅਤੇ ਪੂਜਾ ਨੇ ਕੰਮ ਕੀਤਾ ਹੈ। ਇਹ 24 ਸਤੰਬਰ ਨੂੰ ਰਿਲੀਜ਼ ਹੋਵੇਗੀ। -ਆਈਏਐਨਐਸ