ਮੁੰਬਈ, 25 ਅਕਤੂਬਰ
ਬੌਲੀਵੁੱਡ ਅਦਾਕਾਰ ਨਵੀਜ਼ੂਦੀਨ ਸਿੱਦੀਕੀ ਨੇ ਕਿਹਾ ਕਿ ਸਕਰੀਨ ’ਤੇ ਹੇਠਲੇ ਮੱਧ ਵਰਗੀ ਪੁਰਸ਼ ਦੀ ਸਾਧਾਰਨ ਪਰ ਖ਼ੁਸ਼ਹਾਲ ਜ਼ਿੰਦਗੀ ਦੀ ਪੇਸ਼ਕਾਰੀ ਨਾਲ ਊਸ ਨੂੰ ਵੱਖੋ ਵੱਖਰੀਆਂ ਮਨੁੱਖੀ ਭਾਵਨਾਵਾਂ ਦੀ ਪੜਚੋਲ ਕਰਨ ਦਾ ਮੌਕਾ ਮਿਲਿਆ ਹੈ। ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਗ੍ਰੈਜੂਏਟ ਸਿੱਦੀਕੀ ਹੁਣ ਤਕ ਆਮ ਲੋਕਾਂ ਵਾਲੇ ਕਈ ਕਿਰਦਾਰ ‘ਕਹਾਣੀ’, ‘ਗੈਂਗਜ਼ ਆਫ਼ ਵਾਸੇਪੁਰ’, ‘ਦਿ ਲੰਚਬਾਕਸ’ ਆਦਿ ਫ਼ਿਲਮਾਂ ’ਚ ਨਿਭਾ ਚੁੱਕਿਆ ਹੈ। 24 ਸਾਲਾ ਅਦਾਕਾਰ ਦਾ ਮੰਨਣਾ ਹੈ ਕਿ ਕੰਮਕਾਜ ਕਰਨ ਵਾਲੇ ਲੋਕਾਂ ਨਾਲ ਸਬੰਧਤ ਕਿਰਦਾਰ ਕਰ ਦੇ ਊਹ ਅਦਾਕਾਰ ਵਜੋਂ ਵਧੇਰੇ ਮਕਬੂਲ ਹੋਇਆ ਹੈ। ਊਸ ਨੇ ਕਿਹਾ, ‘‘ਹਰ ਵਿਅਕਤੀ ਦੂੁਜੇ ਤੋਂ ਵੱਖਰਾ ਹੁੰਦਾ ਹੈ, ਖ਼ਾਸਕਰ ਹੇਠਲੇ ਮੱਧ ਵਰਗੀ ਪਰਿਵਾਰਾਂ ਵਿਚ। ਊਨ੍ਹਾਂ ਦੇ ਸੰਘਰਸ਼ ਇਕ ਦੂਜੇ ਨਾਲੋਂ ਵੱਖਰੇ ਹੁੰਦੇ ਹਨ। ਅਦਾਕਾਰ ਵਜੋਂ ਮੈਂ ਅਮੀਰ ਮਹਿਸੂਸ ਕਰਦਾ ਹਾਂ, ਜਦੋਂ ਮੈਂ ਇਸ ਸਮਾਜ ਦੀ ਪੜਚੋਲ ਕਰਦਾ ਹਾਂ।’’ ਸਿੱਦੀਕੀ ਆਪਣੀ ਨੈੱਟਫਲਿਕਸ ਫਿਲਮ ‘ਸੀਰੀਅਸ ਮੈੱਨ’ ਸਬੰਧੀ ਕਰਵਾਏ ਸੈਸ਼ਨ ‘ਮੇਕਿੰਗ ਆਫ ਸੀਰੀਅਸ ਮੈੱਨ’ ਦੌਰਾਨ ਗੱਲਬਾਤ ਕਰ ਰਿਹਾ ਸੀ।
-ਪੀਟੀਆਈ