ਮੁੰਬਈ: ਅਦਾਕਾਰ-ਫ਼ਿਲਮਸਾਜ਼ ਅਜੈ ਦੇਵਗਨ ਨੇ ਆਖਿਆ ਕਿ ਇਹ ਸਾਲ ਉਸ ਲਈ ਰੁਝੇਵਿਆਂ ਭਰਿਆ ਹੈ ਤੇ ਉਸ ਕੋਲ ਕਈ ਪ੍ਰਾਜੈਕਟ ਹਨ ਜਿਸ ਕਾਰਨ ਉਸ ਨੂੰ ਰੋਜ਼ਾਨਾ ਕੰਮ ਕਰਨਾ ਪਵੇਗਾ। ਸਾਲ 2022 ਬਾਰੇ ਗੱਲਬਾਤ ਕਰਦਿਆਂ ਅਜੈ ਨੇ ਆਖਿਆ,‘‘ਮੈਂ ਅਪਰੈਲ ਮਹੀਨੇ ਫ਼ਿਲਮ ‘ਰਨਵੇਅ 34 ਦਾ ਨਿਰਦੇਸ਼ਨ ਕਰਨਾ ਹੈ। ਮੇਰੇ ਕੋਲ ਫਰਵਰੀ ਆਖਿਰ ਤੇ ਮਾਰਚ ਦੀ ਸ਼ੁਰੂਆਤ ਵਿੱਚ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਹੋਣ ਵਾਲੀ ਫ਼ਿਲਮ ‘ਰੁਦਰਾ: ਦਿ ਐਜ ਆਫ ਡਾਰਕਨੈੱਸ’ ਹੈ। ਮੈਂ ਦੋ-ਤਿੰਨ ਹੋਰ ਨਵੀਆਂ ਫ਼ਿਲਮਾਂ ਸ਼ੁਰੂ ਕਰਨ ਜਾ ਰਿਹਾ ਹਾਂ। ਅਜਿਹੇ ਵਿੱਚ ਮੈਨੂੰ ਰੋਜ਼ਾਨਾ ਕੰਮ ਕਰਨਾ ਪਵੇਗਾ। ਮੈਂ ਇਹੀ ਚਾਹੁੰਦਾ ਹਾਂ ਅਤੇ ਇਹੀ ਮੇਰੀ ਇੱਛਾ ਹੈ।’’ ਇਸ ਤੋਂ ਇਲਾਵਾ ਅਦਾਕਾਰ ਫ਼ਿਲਮ ‘ਆਰਆਰਆਰ’ ਤੇ ਗੰਗੂਬਾਈ ਕਾਠਿਆਵਾੜੀ’ ਵਿਚ ਨਜ਼ਰ ਆਵੇਗਾ। ਅਜੈ ਦੇਗਵਨ ਫ਼ਿਲਮ ‘ਮੈਦਾਨ ਤੇ ਥੈਂਕ ਗੌਡ ਵਿੱਚ ਵੀ ਭੂਮਿਕਾ ਨਿਭਾਏਗਾ। ਉਹ ਜਲਦ ਹੀ ਤਾਮਿਲ ਫ਼ਿਲਮ ‘ਕੈਥੀ’ ਦਾ ਹਿੰਦੀ ਰੀਮੇਕ ਅਤੇ ਰੋਹਿਤ ਸ਼ੈਟੀ ਦੀ ਫ਼ਿਲਮ ‘ਸਿੰਗਮ 3’ ਦੀ ਸ਼ੂਟਿੰਗ ਸ਼ੁਰੂ ਕਰੇਗਾ। -ਆਈਏਐੱਨਐੱਸ