ਮੁੰਬਈ: ਫਿਲਮਾਂ ਅਤੇ ਰਚਨਾਵਾਂ ਜ਼ਰੀਏ ਦਰਸ਼ਕਾਂ ਦਾ ਦਿਲ ਲੁੱਟਣ ਵਾਲੇ ਫਿਲਮਸਾਜ਼ ਸੰਜੈ ਲੀਲਾ ਭੰਸਾਲੀ ਨੇ ਅੱਜ ਇੱਥੇ 25 ਫਰਵਰੀ ਨੂੰ ਰਿਲੀਜ਼ ਹੋ ਰਹੀ ਫਿਲਮ ‘ਗੰਗੂਬਾਈ ਕਾਠਿਆਵਾੜੀ’ ਦੇ ਗਾਣਿਆਂ ਬਾਰੇ ਗੱਲ ਕੀਤੀ। ਭੰਸਾਲੀ ਨੇ ਕਿਹਾ, ‘‘ਮੈਂ ਹਮੇਸ਼ਾ ਹੀ ਸੰਗੀਤ ਦਾ ਸ਼ੌਕੀਨ ਰਿਹਾ ਹਾਂ। ਮੈਂ ਇੱਕ ਅਜਿਹੇ ਦੌਰ ਵਿੱਚ ਵੱਡਾ ਹੋਣ ਲਈ ਖ਼ੁਸ਼ਕਿਸਮਤ ਹਾਂ, ਜਿੱਥੇ ਲਤਾ ਜੀ, ਬੇਗਮ ਅਖ਼ਤਰ, ਜਗਜੀਤ ਸਿੰਘ ਅਤੇ ਰਫ਼ੀ ਸਾਹਬ ਵਰਗੇ ਮਹਾਨ ਸੰਗੀਤਕਾਰ ਮੇਰੀ ਕਲਾ ਨਿਖਾਰਨ ਦੇ ਯੋਗ ਸਨ। ਇਹ ਸਿਰਫ਼ ਗਾਇਕ ਹੀ ਨਹੀਂ ਸਨ, ਜਿਨ੍ਹਾਂ ਮੇਰੇ ਸੰਗੀਤ ਲਈ ਪਿਆਰ ’ਤੇ ਡੂੰਘਾ ਅਸਰ ਪਾਇਆ, ਸਗੋਂ 1950 ਅਤੇ 1960 ਦੇ ਦਹਾਕੇ ਦੇ ਹਿੰਦੀ ਸਿਨੇਮਾ ਦੇ ਮਹਾਨ ਸੰਗੀਤ ਨਿਰਦੇਸ਼ਕ ਵੀ ਮੇਰੀ ਸਭ ਤੋਂ ਵੱਡੀ ਪ੍ਰੇਰਨਾ ਰਹੇ ਹਨ।’’ -ਆਈਏਐੱਨਐੱਸ