ਨਵੀਂ ਦਿੱਲੀ, 13 ਨਵੰਬਰ
ਕੰਗਨਾ ਰਣੌਤ ਨੇ ਆਜ਼ਾਦੀ ਬਾਰੇ ਵਿਵਾਦਿਤ ਬਿਆਨ ’ਤੇ ਆਪਣਾ ਬਚਾਅ ਕੀਤਾ ਹੈ। ਇੰਸਟਾਗ੍ਰਾਮ ‘ਤੇ ਕੰਗਨਾ ਨੇ ਆਪਣੀ ਪੂਰੀ ਕਹਾਣੀ ਦੱਸੀ ਹੈ। ਜਿਸ ’ਚ ਉਸ ਨੇ ਦਾਅਵਾ ਕੀਤਾ ਕਿ ਜੇ ਉਹ ਗਲਤ ਸਾਬਤ ਹੁੰਦੀ ਹੈ ਤਾਂ ਉਹ ਆਪਣਾ ਪਦਮਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ। ਹਾਲ ਹੀ ’ਚ ਇਕ ਟੀਵੀ ਚੈਨਲ ‘ਤੇ ਆਜ਼ਾਦੀ ਬਾਰੇ ਉਸ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਕੰਗਨਾ ਕਈ ਲੋਕਾਂ ਦੇ ਨਿਸ਼ਾਨੇ ‘ਤੇ ਹੈ। ਬਿਆਨ ਵਿੱਚ ਉਸ ਨੇ ਸੀ ਕਿ ਦੇਸ਼ ਨੂੰ 1947 ’ਚ ਭੀਖ ਵਿੱਚ ਆਜ਼ਾਦੀ ਮਿਲੀ ਸੀ ਤੇ ਅਸਲੀ ਆਜ਼ਾਦੀ 2014 ਵਿੱਚ ਮਿਲੀ ਹੈ। ਇਸ ਕਾਰਨ ਕਾਂਗਰਸ ਸਮੇਤ ਕਈ ਸੰਗਠਨ ਉਸ ਤੋਂ ਪਦਮਸ਼੍ਰੀ ਵਾਪਸ ਲੈਣ ਦੀ ਮੰਗ ਕਰ ਰਹੇ ਹਨ।