ਡਾ. ਸਕੀਰਤ ਵੜੈਚ ਟੀ.ਵੀ. ਸ਼ੋਅ ‘ਮਾਸਟਰ-ਸ਼ੈੱਫ ਨੌਰਵੇ 2020’ ਲਈ ਚੁਣੇ ਗਏ 16 ਪ੍ਰਤੀਯੋਗੀਆਂ ਵਿਚੋਂ ਇਕ ਹੈ। ਉਹ ਮਾਸਟਰ-ਸ਼ੈੱਫ ਨੌਰਵੇ ਵਿਚ ਚੁਣੀ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਸ਼ੈੱਫ ਹੈ। ਭਾਰਤ ਵਿਚ ਉਸਦਾ ਪਿਛੋਕੜ ਦੇਹਰਾਦੂਨ ਹੈ। ਪੇਸ਼ੇਵਰ ਤੌਰ ’ਤੇ ਉਹ ਨੌਰਵੇ ਵਿਚ ਦੰਦਾਂ ਦੇ ਡਾਕਟਰ ਵਜੋਂ ਆਪਣਾ ਕਲੀਨਿਕ ਚਲਾ ਰਹੀ ਹੈ।
ਸਕੀਰਤ ਨੂੰ ਆਪਣੀ ਮਾਤਾ ਪ੍ਰਭਪਾਲ ਕੌਰ ਵੜੈਚ ਨੂੰ ਖਾਣਾ ਬਣਾਉਂਦਿਆਂ ਦੇਖ ਕੇ ਪ੍ਰੇਰਨਾ ਮਿਲੀ। ਉਸਦੀ ਮਾਸਟਰ-ਸ਼ੈੱਫ ਯਾਤਰਾ ਕਾਫ਼ੀ ਦਿਲਚਸਪ ਰਹੀ।
ਸਕੀਰਤ ਖਾਣੇ ਦੀ ਬਹੁਤ ਸ਼ੌਕੀਨ ਹੈ ਅਤੇ ਖਾਣੇ ਨਾਲ ਤਜਰਬੇ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੀ। ਸ਼ੋਅ ਵਿਚ ਉਸਦਾ ਧਿਆਨ ਆਧੁਨਿਕ ਖਾਣਾ ਬਣਾਉਣ ਦੀਆਂ ਤਕਨੀਕਾਂ ਦੀ ਵਰਤੋਂ ਕਰਦਿਆਂ ਹੋਰ ਪਕਵਾਨਾਂ ਦੇ ਮਿਸ਼ਰਣ ਅਤੇ ਪ੍ਰੇਰਨਾ ਨਾਲ ਆਧੁਨਿਕ ਭਾਰਤੀ ਪਕਵਾਨ ਬਣਾਉਣਾ ਰਿਹਾ ਹੈ। ਇਹ ਸ਼ੋਅ ਸਤੰਬਰ ਵਿਚ ਪ੍ਰਸਾਰਿਤ ਹੋਵੇਗਾ।
-ਪੰਜਾਬੀ ਟ੍ਰਿਬਿਊਨ ਫੀਚਰ