ਮੁੰਬਈ: ਸੀਰੀਜ਼ ‘ਸਕੈਮ 1992: ਦਿ ਹਰਸ਼ਦ ਮਹਿਤਾ ਸਟੋਰੀ’ ਵਿੱਚ ਹਰਸ਼ਦ ਮਹਿਤਾ ਦਾ ਕਿਰਦਾਰ ਨਿਭਾਉਣ ਵਾਲਾ ਅਦਾਕਾਰ ਪ੍ਰਤੀਕ ਗਾਂਧੀ ਹੁਣ ਇੱਕ ਹਿੰਦੀ ਆਡੀਓ ਸ਼ੋਅ ‘ਗੈਂਗਿਸਤਾਨ’ ਵਿੱਚ ਪੱਤਰਕਾਰ ਆਸ਼ੂ ਪਟੇਲ ਦੀ ਭੂਮਿਕਾ ਅਦਾ ਕਰ ਰਿਹਾ ਹੈ। ਇਸ ਦੀ ਕਹਾਣੀ ਇੱਕ ਗੁਜਰਾਤੀ ਲੇਖਕ ਅਤੇ ਪੱਤਰਕਾਰ ਆਸ਼ੂ ਪਟੇਲ ਦੇ ਦੁਆਲੇ ਘੁੰਮਦੀ ਹੈ ਜੋ ਮੁੰਬਈ ਅੰਡਰਵਰਲਡ ਬਾਰੇ ਖੋਜ ਕਾਰਜ ਕਰ ਰਿਹਾ ਹੈ। ਇਸ ਬਾਰੇ ਪ੍ਰਤੀਕ ਨੇ ਕਿਹਾ ਕਿ ਇਹ ਉਸ ਦਾ ਪਹਿਲਾ ਆਡੀਓ ਸ਼ੋਅ ਹੈ ਅਤੇ ਉਹ ਆਸ਼ੂ ਪਟੇਲ ਨੂੰ ਕਈ ਸਾਲਾਂ ਤੋਂ ਜਾਣਦਾ ਹੈ। ਇਸ ਲਈ ਉਸ ਦਾ ਕਿਰਦਾਰ ਨਿਭਾਉਣਾ ਬਹੁਤਾ ਔਖਾ ਨਹੀਂ ਸੀ। ਇਸ 48 ਐਪੀਸੋਡਜ਼ ਵਾਲੀ ਸੀਰੀਜ਼ ਵਿੱਚ ਪ੍ਰਤੀਕ ਗਾਂਧੀ ਦੇ ਨਾਲ ਸ਼ਿਆਮੀ ਖੇਰ ਅਤੇ ਦਯਾਸ਼ੰਕਰ ਪਾਂਡੇ ਨੇ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਹਨ। ਸਿਧਾਂਤ ਪਿੰਟੋ ਦੇ ਨਿਰਦੇਸ਼ਨ ਹੇਠ ਬਣੀ ਇਸ ਸੀਰੀਜ਼ ਦੀ ਕਹਾਣੀ ਆਸ਼ੂ ਪਟੇਲ ਨੇ ਲਿਖੀ ਹੈ। ਰਚਨਾਤਮਕ ਨਿਰਮਾਤਾ ਹੀਰ ਖੰਟ ਹੈ। ਇਹ ਸੀਰੀਜ਼ ‘ਸਪੋਟੀਫਾਈ’ ਉੱਤੇ ਸੁਣੀ ਜਾ ਸਕਦੀ ਹੈ। -ਆਈਏਐੱਨਐੱਸ