ਮੁੰਬਈ, 13 ਅਗਸਤ
ਅਦਾਕਾਰਾ ਜਾਹਨਵੀ ਕਪੂਰ ਨੇ ਅੱਜ ਆਪਣੀ ਮਰਹੂਮ ਮਾਂ ਸ੍ਰੀਦੇਵੀ ਨੂੰ ਉਸ ਦੇ 58ਵੇਂ ਜਨਮ ਦਿਨ ਮੌਕੇ ਯਾਦ ਕੀਤਾ। ਸ੍ਰੀਦੇਵੀ ਭਾਰਤੀ ਫ਼ਿਲਮ ਜਗਤ ਦੀ ਪਹਿਲੀ ਮਹਿਲਾ ਸੁਪਰਸਟਾਰ ਸੀ, ਜਿਸ ਦਾ 24 ਫਰਵਰੀ 2018 ਨੂੰ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਸੋਸ਼ਲ ਮੀਡੀਆ ’ਤੇ ਆਪਣੀ ਮਾਂ ਲਈ ਜਨਮ ਦਿਨ ਦੀਆਂ ਮੁਬਾਰਕਾਂ ਸਾਂਝੀਆਂ ਕਰਦਿਆਂ ਜਾਹਨਵੀ ਨੇ ਲਿਖਿਆ, ‘‘ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਂ। ਮੈਨੂੰ ਤੁਹਾਡੀ ਘਾਟ ਰੜਕਦੀ ਹੈ। ਹਰੇਕ ਚੀਜ਼ ਤੁਹਾਡੇ ਲਈ ਹੈ, ਹਮੇਸ਼ਾ, ਹਰ ਰੋਜ਼। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’’ ਸ੍ਰੀਦੇਵੀ ਨੇ ਪ੍ਰੋਡਿਊਸਰ ਬੋਨੀ ਕਪੂਰ ਨਾਲ ਵਿਆਹ ਕਰਵਾਇਆ ਸੀ। -ਪੀਟੀਆਈ