ਮੁੰਬਈ: ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨੂੰ ਫਿਲਮ ‘ਕਯਾ ਮੇਰੀ ਸੋਨਮ ਗੁਪਤਾ ਬੇਵਫਾ ਹੈ?’ ਵਿੱਚ ਕੰਮ ਕਰ ਕੇ ਉੱਤਰ ਪ੍ਰਦੇਸ਼ ਦੇ ਸੱਭਿਆਚਾਰ ਬਾਰੇ ਜਾਨਣ ਦਾ ਮੌਕਾ ਮਿਲਿਆ। ਫ਼ਿਲਮ ਬਾਰੇ ਗੱਲਬਾਤ ਕਰਦਿਆਂ ਜੱਸੀ ਨੇ ਕਿਹਾ, ‘‘ਮੈਂ ਸੋਨਮ ਗੁਪਤਾ ਦੇ ਨਾਂ ’ਤੇ ਚੱਲ ਰਹੀ ਮੀਮਜ਼ ਦੀ ਲਹਿਰ ਤੋਂ ਜਾਣੂ ਸੀ ਅਤੇ ਮੈਂ ਖੁਸ਼ ਸੀ ਕਿ ਮੈਂ ਫਿਲਮ ਰਾਹੀਂ ਇਸ ਲਹਿਰ ਦਾ ਹਿੱਸਾ ਬਣ ਰਿਹਾ ਹਾਂ। ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਕਿੰਨੀ ਸਹਿਜਤਾ ਨਾਲ ਉਨ੍ਹਾਂ ਨੇ ਇਸ ਮੀਮ ਦੀ ਲਹਿਰ ਨੂੰ ਬਹੁਤ ਵੀ ਵਿਅੰਗਾਤਮਕ ਅਤੇ ਮਜ਼ੇਦਾਰ ਸਕ੍ਰਿਪਟ ਵਿੱਚ ਢਾਲ ਲਿਆ।’’ ਉਸ ਨੇ ਕਿਹਾ, ‘‘ਜਿਵੇਂ ਹੀ ਅਸੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ, ਮੈਨੂੰ ਉੱਤਰ ਪ੍ਰਦੇਸ਼ ਦੇ ਸੱਭਿਆਚਾਰ ਬਾਰੇ ਕਈ ਕੁਝ ਜਾਨਣ ਦਾ ਮੌਕਾ ਮਿਲਿਆ। ਫਿਲਮ ਲਈ ‘ਯੂਪੀ ਕਾ ਛੋਰਾ’ ਬਣਨ ਲਈ ਹਰ ਪਾਸਿਓਂ ਬਹੁਤ ਮਦਦ ਮਿਲੀ। ਇਸ ਸੱਭਿਆਚਾਰ ਬਾਰੇ ਜਾਨਣਾ ਮੇਰੇ ਲਈ ਨਵਾਂ ਅਤੇ ਵਿਲੱਖਣ ਤਜਰਬਾ ਸੀ। ਜਿਵੇਂ ਵੀ ਹੈ ਫਿਲਮ ‘ਕਯਾ ਮੇਰੀ ਸੋਨਮ ਗੁਪਤਾ ਬੇਵਫਾ ਹੈ?’ ਇੱਕ ਚੰਗੇ ਸਮਾਂ ਗੁਜ਼ਰਨ ਦੀ ਗਾਰੰਟੀ ਦਿੰਦੀ ਹੈ। ਇਸ ਕਰਕੇ ਇਸ ਨੂੰ ਜ਼ਰੂਰ ਦੇਖੋ।’’ ਇਹ ਅਦਾਕਾਰਾ ਸੁਰਭੀ ਜੋਤੀ ਦੀ ਪਹਿਲੀ ਫਿਲਮ ਹੈ। ਇਸ ਬਾਰੇ ਸੁਰਭੀ ਨੇ ਕਿਹਾ, ‘‘ਇਮਾਨਦਾਰੀ ਨਾਲ ਦੱਸਾਂ ਤਾਂ ਜਦੋਂ ਮੈਂ ਪਹਿਲੀ ਵਾਰ ਕਹਾਣੀ ਪੜ੍ਹੀ ਤਾਂ ਮੈਨੂੰ ਬਹੁਤ ਦਿਲਚਸਪ ਲੱਗੀ। ਮੈਂ ਕਈ ਸਵਾਲ ਪੁੱਛਣਾ ਚਾਹੁੰਦੀ ਸੀ। ਮੈਂ ਸੋਨਮ ਗੁਪਤਾ ਅਤੇ ਉਸ ਦੀ ਬੇਵਫਾਈ ਦੇ ਕਾਰਨਾਂ ਬਾਰੇ ਜਾਨਣਾ ਚਾਹੁੰਦੀ ਸੀ।’’ 14 ਫਰਵਰੀ ਦੀ ਰਾਤ 8 ਵਜੇ ‘ਐਂਡ ਪਿਕਚਰਜ਼’ ਉੱਤੇ ਇਸ ਦਾ ਪ੍ਰੀਮੀਅਰ ਹੋਵੇਗਾ। -ਆਈਏਐੱਨਐੱਸ