ਮੁੰਬਈ: ਅਦਾਕਾਰ ਜੌਹਨ ਅਬਰਾਹਮ ਦੀ ਪੇਸ਼ਕਸ਼ ‘ਤਾਰਾ ਵਰਸਿਜ਼ ਬਿਲਾਲ’ 14 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਸਮਰ ਇਕਬਾਲ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ’ਚ ਹਰਸ਼ਵਰਧਨ ਰਾਣੇ ਤੇ ਸੋਨੀਆ ਰਾਠੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਜੌਹਨ ਅਬਰਾਹਮ ਦੇ ਬੈਨਰ ਜੇ.ਏ. ਐਂਟਰਟੇਨਮੈਂਟ ਵੱਲੋਂ ਟੀ-ਸੀਰੀਜ਼ ਤੇ ਟੀ.ਵੀ.ਬੀ. ਫਿਲਮਜ਼ ਦੇ ਸਹਿਯੋਗ ਨਾਲ ਇਹ ਫਿਲਮ ਬਣਾਈ ਜਾ ਰਹੀ ਹੈ। ਜੌਹਨ ਨੇ ਫਿਲਮ ਦੇ ਰਿਲੀਜ਼ ਹੋਣ ਸਬੰਧੀ ਜਾਣਕਾਰੀ ਟਵਿੱਟਰ ’ਤੇ ਸਾਂਝੀ ਕੀਤੀ ਹੈ। ਉਸ ਨੇ ਟਵੀਟ ਕੀਤਾ, ‘ਹਰਸ਼ਵਰਧਨ ਰਾਣੇ ਤੇ ਸੋਨੀਆ ਰਾਠੀ ਦੀ ਅਦਾਕਾਰੀ ਵਾਲੀ ਤਾਰਾ ਵਰਸਿਜ਼ ਬਿਲਾਲ 14 ਅਕਤੂਬਰ ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ। ਸਮਰ ਇਕਬਾਲ ਵੱਲੋਂ ਨਿਰਦੇਸ਼ਿਤ ਅਤੇ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ ਤੇ ਜੌਹਨ ਅਬਰਾਹਮ ਵੱਲੋਂ ਪੇਸ਼ ਇਸ ਫਿਲਮ ’ਚ ਦੋ ਵਿਰੋਧੀ ਕਿਰਦਾਰ ਤਾਰਾ ਤੇ ਬਿਲਾਲ ਦੀ ਕਹਾਣੀ ਦੇਖਣ ਨੂੰ ਮਿਲੇਗੀ।’ -ਪੀਟੀਆਈ