ਮੁੰਬਈ, 1 ਜੁਲਾਈ
ਅਦਾਕਾਰਾ ਕਰਿਸ਼ਮਾ ਕਪੂਰ ਨੇ ਅੱਜ ਇੱਥੇ ਸੋਸ਼ਲ ਮੀਡੀਆ ’ਤੇ ਬੌਲੀਵੁੱਡ ਵਿੱਚ ਆਪਣੇ ਸਫ਼ਰ ਦੇ 30 ਸਾਲ ਪੂਰੇ ਕਰਨ ’ਤੇ ਬੀਤੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣੇ ਪੁਰਾਣੇ ਹਿੱਟ ਗਾਣਿਆਂ ਦੀ ਇੱਕ ਵੀਡੀਓ ਸਾਂਝੀ ਕੀਤੀ। ਉਸ ਨੇ ਵੀਡੀਓ ਕਲਿੱਪ ਦੇ ਥੱਲੇ ਕੈਪਸ਼ਨ ਵਿੱਚ ਲਿਖਿਆ, ‘‘90ਵੇਂ ਦਹਾਕੇ ਦੇ ਗੀਤਾਂ ਨਾਲ ਯਾਦਾਂ ਤਾਜ਼ਾ ਕਰਦਿਆਂ…।’’ ਵੀਡੀਓ ਵਿੱਚ 1990 ਤੋਂ 2000 ਤੱਕ ਆਈਆਂ ਉਸ ਦੀਆਂ ਮਸ਼ਹੂਰ ਫਿਲਮਾਂ ਜਿਵੇਂ ‘ਹੀਰੋ ਨੰਬਰ 1’, ‘ਕੁਲੀ ਨੰਬਰ 1’, ‘ਦਿਲ ਤੋਂ ਪਾਗਲ ਹੈ’, ‘ਜ਼ੁਬੈਦਾ’, ‘ਦੁਲਹਨ ਹਮ ਲੇ ਜਾਏਗੇਂ’, ‘ਹਮ ਸਾਥ-ਸਾਥ ਹੈ’, ‘ਰਾਜਾ ਬਾਬੂ’ ਅਤੇ ‘ਅੰਦਾਜ਼ ਅਪਨਾ ਅਪਨਾ’ ਦੇ ਗੀਤ ਸ਼ਾਮਲ ਹਨ। ਕਰਿਸ਼ਮਾ ਨੇ 21 ਜੂਨ, 1991 ਵਿੱਚ ਰਿਲੀਜ਼ ਹੋਈ ਫਿਲਮ ‘ਪ੍ਰੇਮ ਕੈਦੀ’ ਨਾਲ ਬੌਲੀਵੁੱਡ ਵਿੱਚ ਕਦਮ ਰੱਖਿਆ ਸੀ। ਇਹ ਫਿਲਮ ਕੇ. ਮੁਰਲੀ ਮੋਹਨ ਰਾਓ ਦੇ ਨਿਰਦੇਸ਼ਨ ਹੇਠ ਬਣੀ ਸੀ ਅਤੇ ਫਿਲਮ ਵਿੱਚ ਸਹਿ-ਅਦਾਕਾਰ ਹਰੀਸ਼ ਸੀ। ਅਦਾਕਾਰਾ ਆਖਰੀ ਵਾਰ ਸਕਰੀਨ ’ਤੇ ਪਿਛਲੇ ਸਾਲ ਰਿਲੀਜ਼ ਹੋਈ ਵੈੱਬ ਸੀਰੀਜ਼ ‘ਮੈਂਟਲਹੁੱਡ’ ਵਿੱਚ ਦਿਖਾਈ ਦਿੱਤੀ ਸੀ। ਕਰਿਸ਼ਮਾ ਦੇ ਵੀਡੀਓ ਪੋਸਟ ਪਾਉਂਦਿਆਂ ਹੀ ਇੰਡਸਟਰੀ ਦੇ ਦੋਸਤਾਂ ਸਣੇ ਪ੍ਰਸ਼ੰਸਕਾਂ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਸੋਨਮ ਕਪੂਰ ਦੀ ਭੈਣ ਰੀਆ ਕਪੂਰ ਨੇ ਉਸ ਨੂੰ ‘ਫੈਸ਼ਨ ਆਇਕਨ’ ਦੱਸਿਆ।
-ਆਈਏਐੱਨਐੱਸ