ਮੁੰਬਈ: ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਫ਼ਿਲਮ ‘ਸੂਰਿਆਵੰਸ਼ੀ’ ਵਿੱਚ ਸਿਨੇ ਜਗਤ ਦੇ ਸਿਤਾਰੇ ਅਕਸ਼ੈ ਕੁਮਾਰ ਦੇ ਇੱਕ ਥੱਪੜ ਮਾਰਿਆ ਸੀ। ਇਸ ਪਲ ਨੂੰ ਯਾਦ ਕਰਦਿਆਂ ਅਦਾਕਾਰਾ ਨੇ ਆਖਿਆ ਕਿ ਉਹ ਮੂੰਹ ’ਤੇ ਚਪੇੜ ਮਾਰਨ ਤੋਂ ਝਿਜਕ ਰਹੀ ਸੀ। ਜਾਣਕਾਰੀ ਅਨੁਸਾਰ ਫ਼ਿਲਮ ‘ਸੂਰਿਆਵੰਸ਼ੀ’ ਦਾ ਟੈਲੀਵਿਜ਼ਨ ’ਤੇ ਪ੍ਰੀਮੀਅਰ ਹੋਣ ਵਾਲਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਰੋਹਿਤ ਸ਼ੈਟੀ ਨੇ ਕੀਤਾ ਸੀ। ਕੈਟਰੀਨਾ ਨੇ ਆਖਿਆ,‘‘ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਰੋਹਿਤ ਸ਼ੈਟੀ ਦੇ ਨਾਲ ਸ਼ੂਟਿੰਗ ਕਰਨ ਦਾ ਤਜਰਬਾ ਵੱਖਰਾ ਹੀ ਹੁੰਦਾ ਹੈ। ਜੇਕਰ ਫ਼ਿਲਮ ਵਿੱਚ ਅਕਸ਼ੈ ਕੁਮਾਰ ਹੋਵੇ ਤਾਂ ਫਿਰ ਇਹ ਕੰਮ ਹੋਰ ਵੀ ਮਜ਼ੇਦਾਰ ਬਣ ਜਾਂਦਾ ਹੈ। ਮੈਨੂੰ ਫ਼ਿਲਮ ਦਾ ਇਕ ਦ੍ਰਿਸ਼ ਯਾਦ ਹੈ ਜਦੋਂ ਮੈਂ ਅਕਸ਼ੈ ਕੁਮਾਰ ਨੂੰ ਥੱਪੜ ਮਾਰਿਆ ਸੀ। ਅਸਲ ਵਿੱਚ ਮੈਂ ਮੂੰਹ ’ਤੇ ਚਪੇੜ ਮਾਰਨ ਤੋਂ ਝਿਜਕ ਰਹੀ ਸੀ।’’ ਅਦਾਕਾਰਾ ਨੇ ਆਖਿਆ ਕਿ ਇਸ ਦ੍ਰਿਸ਼ ਨੇ ਉਸ ਨੂੰ ਸਾਲ 2007 ਵਿੱਚ ਆਈ ਫ਼ਿਲਮ ‘ਵੈਲਕਮ’ ਦੀ ਯਾਦ ਤਾਜ਼ਾ ਕਰਵਾ ਦਿੱਤੀ।’’ ‘ਸੂਰਿਆਵੰਸ਼ੀ’ ਦਾ ਪ੍ਰੀਮੀਅਰ ਦਿ ਐਂਡਪਿਕਚਰਜ਼ ’ਤੇ ਭਲਕੇ 6 ਅਗਸਤ ਨੂੰ ਹੋਵੇਗਾ। -ਆਈਏਐੱਨਐੱਸ