ਹੈਦਰਾਬਾਦ: ਅਦਾਕਾਰ ਰਾਮ ਚਰਨ ਅਤੇ ਕੀਰਤੀ ਸੁਰੇਸ਼ ਨੇ ਆਉਣ ਵਾਲੀ ਫਿਲਮ ‘ਗੁੱਡ ਲੱਕ ਸਖੀ’ ਦੇ ਸਮਾਗਮ ਵਿੱਚ ਆਪਣੇ ਪ੍ਰਸਸਕਾਂ ਨਾਲ ਡਾਂਸ ਕੀਤਾ। ਇਸ ਫਿਲਮ ਦਾ ਪ੍ਰੀ-ਰਿਲੀਜ਼ ਸਮਾਗਮ ਬੁੱਧਵਾਰ ਨੂੰ ਹੈਦਰਾਬਾਦ ’ਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਰਾਮ ਚਰਨ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਮੌਕੇ ਹੋਰ ਨਾਮੀ ਅਦਾਕਾਰ ਵੀ ਸ਼ਾਮਲ ਹੋਏ। ਇਸ ਮੌਕੇ ਜਿਵੇਂ ਹੀ ਰਾਮ ਚਰਨ ਅਤੇ ਕੀਰਤੀ ਸੁਰੇਸ਼ ਨੇ ਰਾਜਾਮੌਲੀ ਦੀ ‘ਆਰਆਰਆਰ’ ਦੇ ‘ਨਾਟੂ ਨਾਟੂ’ ਦੀ ਪੇਸ਼ਕਾਰੀ ਕੀਤੀ ਤਾਂ ਪ੍ਰਸ਼ੰਸਕਾਂ ਨੇ ਤਾੜੀਆਂ ਮਾਰ ਕੇ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ। ਇਸ ਮੌਕੇ ਰਾਮ ਚਰਨ ਨੇ ਦੱਸਿਆ ਕਿ ਉਸ ਦੇ ਪਿਤਾ ਚਿਰੰਜੀਵੀ ਨੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਟੀਮ ਨੂੰ ਹੱਲਾਸ਼ੇਰੀ ਦੇਣੀ ਸੀ ਪਰ ਉਹ ਕਰੋਨਾ ਪਾਜ਼ੇਟਿਵ ਹੋ ਗਏ ਜਿਸ ਕਾਰਨ ਹੁਣ ਉਸ ਨੂੰ ਸਮਾਗਮ ਵਿੱਚ ਆਪਣੇ ਪਿਤਾ ਦੀ ਥਾਂ ਲੈਣੀ ਪਈ ਹੈ। -ਆਈਏਐੱਨਐੱਸ