ਮੁੰਬਈ: ਫਿਲਮ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ਦੀ ਕਹਾਣੀ ਚੋਰੀ ਕਰਨ ਨਾਲ ਵਿਵਾਦ ਵਧ ਗਿਆ ਹੈ। ਲੇਖਕ ਤੇ ਨਿਰਦੇਸ਼ਕ ਰਾਜ ਸ਼ਾਂਡਲਿਆ ਦੀ ਇਸ ਫਿਲਮ ’ਤੇ ਕਿਸੇ ਹੋਰ ਦੀ ਕਹਾਣੀ ਚੋਰੀ ਕਰਨ ਦਾ ਦੋਸ਼ ਲੱਗਿਆ ਹੈ, ਜਿਸ ਕਾਰਨ ਫਿਲਮ ਨਿਰਮਾਤਾ ਸੰਜੈ ਤਿਵਾੜੀ ਤੇ ਗੁਲ ਬਾਨੋ ਖਾਨ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਏਜੰਸੀ ਨਾਲ ਗੱਲਬਾਤ ਕਰਦਿਆਂ ਗੁਲ ਬਾਨੋ ਨੇ ਕਿਹਾ, ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ਦਾ ਜੋ ਆਈਡੀਆ ਹੈ, ਉਹ ਮੈਂ 2015 ’ਚ ਲੇਖਕ ਹੋਣ ਦੇ ਨਾਤੇ ਰਜਿਸਟਰ ਕਰਵਾਇਆ ਸੀ। ਇਸ ’ਤੇ ਫਿਲਮ ਬਣਾਉਣ ਵਾਲੀ ਸੀ, ਜਿਸ ਨੂੰ ਸੰਜੈ ਤਿਵਾੜੀ ਪ੍ਰੋਡਿਊਸ ਕਰਨੇ ਵਾਲੇ ਸਨ ਪਰ ਕਿਸੇ ਵਜ੍ਹਾ ਕਾਰਨ ਇਸ ਪ੍ਰਾਜੈਕਟ ’ਚ ਦੇਰੀ ਹੋ ਗਈ। ਹੁਣ ਫਿਲਮ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ਦੀ ਕਹਾਣੀ ਉਨ੍ਹਾਂ ਦੀ ਲਿਖੀ ਹੋਈ ਇੱਕ ਕਹਾਣੀ ਵਰਗੀ ਹੀ ਹੈ ਜਿਸ ਲਈ ਅਸੀਂ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ਬਣਾਉਣ ਵਾਲਿਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।’ ਗੁਲ ਬਾਨੋ ਨੇ ਏਜੰਸੀ ਨਾਲ ਕਾਨੂੰਨੀ ਨੋਟਿਸ ਵੀ ਸਾਂਝਾ ਕੀਤਾ ਹੈ। -ਆਈਏਐੱਨਐੱਸ