ਹੈਦਰਾਬਾਦ: ਅਦਾਕਾਰਾ ਮਲਿਕਾ ਸ਼ੇਰਾਵਤ ਨੇ ਆਪਣੀ ਨਵੀਂ ਤ੍ਰੈਭਾਸ਼ੀ ਫਿਲਮ ਲਈ ਤਿਆਰੀ ਖਿੱਚ ਲਈ ਹੈ। ਇਸ ਫਿਲਮ ਦਾ ਨਿਰਦੇਸ਼ਨ ਵੀਸੀ ਵਦੀਵੁਦਾਇਨ ਵੱਲੋਂ ਕੀਤਾ ਜਾਵੇਗਾ। ਇਹ ਫਿਲਮ ਤਾਮਿਲ, ਤੇਲਗੂ ਅਤੇ ਹਿੰਦੀ ਭਾਸ਼ਾ ਵਿੱਚ ਬਣਾਈ ਜਾਵੇਗੀ ਤੇ ਇਸ ਫਿਲਮ ਨਾਲ ਮਲਿਕਾ ਸ਼ੇਰਾਵਤ ਤੇਲਗੂ ਫਿਲਮ ਜਗਤ ਵਿੱਚ ਆਪਣੀ ਸ਼ੁਰੂਆਤ ਕਰਨ ਜਾ ਰਹੀ ਹੈ। ਫਿਲਮ ‘ਨਾਗਮਤੀ’ ਤਿੰਨ ਕਾਲ ਅੰਤਰਾਂ ਦੀ ਕਹਾਣੀ ਹੈ, ਜਿਸ ਵਿੱਚ 1900, 1947 ਅਤੇ 1990 ਦਾ ਸਮਾਂ ਫਿਲਮਾਇਆ ਜਾਵੇਗਾ। ਤਾਮਿਲ ਫਿਲਮ ਦਾ ਸਿਰਲੇਖ ‘ਪਮਬੱਤਮ’ ਹੋਵੇਗਾ। ਇਸ ਫਿਲਮ ਵਿੱਚ ਮਲਿਕਾ ਬਿਲਕੁਲ ਵੱਖਰੇ ਅੰਦਾਜ਼ ਵਿੱਚ ਨਜ਼ਰ ਆਵੇਗੀ। -ਆਈਏਐੱਨਐੱਸ