ਧਰਮਪਾਲ
ਹਾਲ ਹੀ ਵਿੱਚ ਮੀਕਾ ਸਿੰਘ ਨੇ ਸਟਾਰ ਭਾਰਤ ’ਤੇ ਆਉਣ ਵਾਲੇ ਆਪਣੇ ਆਗਾਮੀ ਸ਼ੋਅ ‘ਸਵੈਂਵਰ-ਮੀਕਾ ਦੀ ਵਹੁਟੀ’ ਦੀ ਸ਼ੁਰੂਆਤ ਲਈ ਆਪਣੇ ਪਿੰਡ ਜਾਣ ਦ ਫੈਸਲਾ ਕੀਤਾ। ਦਰਅਸਲ, ਮੀਕਾ ਸਿੰਘ ਦਾ ਜੱਦੀ ਪਿੰਡ ਰੋਪੜ ਨਜ਼ਦੀਕ ਸਹੌੜਾਂ ਹੈ। ਸਹੌੜਾਂ ਉਸ ਦੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ ਅਤੇ ਉਹ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਇੱਥੋਂ ਹੀ ਕਰਨੀ ਚਾਹੁੰਦਾ ਸੀ। ਇੱਕ ਅਜਿਹਾ ਮਹੱਤਵਪੂਰਨ ਸਥਾਨ ਜਿੱਥੇ ਉਹ ਵੱਡਾ ਹੋਇਆ ਹੈ।
ਮੀਕਾ ਸਿੰਘ ਨੇ ਆਪਣਾ ਜ਼ਿਆਦਾਤਰ ਬਚਪਨ ਇੱਥੇ ਹੀ ਬਿਤਾਇਆ ਹੈ ਜਿਸ ਨਾਲ ਉਸ ਅਤੇ ਪਿੰਡ ਵਿਚਕਾਰ ਇੱਕ ਭਾਵਨਾਤਮਕ ਰਿਸ਼ਤਾ ਬਣ ਗਿਆ। ਇਹ ਨਿਸ਼ਚਤ ਰੂਪ ਨਾਲ ਸਪੱਸ਼ਟ ਹੈ ਕਿ ਮੀਕਾ ਸਿੰਘ ਦੀਆਂ ਸਹੌੜਾਂ ਵਿੱਚ ਗਹਿਰੀਆਂ ਜੜ੍ਹਾਂ ਹਨ, ਇਸ ਲਈ ਹੀ ਉਸ ਨੇ ਸਟਾਰ ਭਾਰਤ ਦੇ ਆਗਾਮੀ ਸ਼ੋਅ ‘ਸਵੈਂਵਰ-ਮੀਕਾ ਦੀ ਵਹੁਟੀ’ ਵਿੱਚ ਆਪਣੇ ਸੰਗੀਤਕ ਵੀਡਿਓ ਦੀ ਸ਼ੂਟਿੰਗ ਕਰਨ ਲਈ ਇਸ ਸਥਾਨ ਨੂੰ ਚੁਣਿਆ। ਸ਼ੂਟਿੰਗ ਦੇ ਦੌਰਾਨ ਉਸ ਨੂੰ ਆਪਣੇ ਬਚਪਨ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਘਟਨਾਵਾਂ ਯਾਦ ਆਈਆਂ ਅਤੇ ਇਨ੍ਹਾਂ ਯਾਦਾਂ ਨੇ ਉਸ ਨੂੰ ਸ਼ੂਟਿੰਗ ਲਈ ਉਤਸ਼ਾਹਿਤ ਕੀਤਾ।
ਮੀਕਾ ਸਿੰਘ ਨੇ ਆਪਣੇ ਸੰਗੀਤਕ ਵੀਡਿਓ ਦੀ ਸ਼ੂਟਿੰਗ ਲਈ ਸਹੌੜਾਂ ਨੂੰ ਚੁਣਨ ਦਾ ਕਾਰਨ ਦੱਸਦਿਆਂ ਕਿਹਾ, ‘‘ਰੋਪੜ ਤੇ ਸਹੌੜਾਂ ਮੇਰੇ ਦਿਲ ਦੇ ਬਹੁਤ ਕਰੀਬ ਹਨ ਕਿਉਂਕਿ ਮੈਂ ਇੱਥੇ ਵੱਡਾ ਹੋਇਆ ਹਾਂ ਅਤੇ ਮੈਨੂੰ ਇਸ ਪਿੰਡ ਨਾਲ ਇੱਕ ਭਾਵਨਾਤਮਕ ਲਗਾਅ ਹੈ। ਮੇਰੇ ਦਿਮਾਗ਼ ਵਿੱਚ ਪਹਿਲੀ ਗੱਲ ਉਦੋਂ ਆਈ ਜਦੋਂ ਮੈਂ ਸੰਗੀਤਕ ਵੀਡਿਓ ਦੀ ਸ਼ੂਟਿੰਗ ਕਰਨ ਲਈ ਸਥਾਨ ਦੀ ਤਲਾਸ਼ ਕਰ ਰਿਹਾ ਸੀ ਕਿ ਅਚਾਨਕ ਮੈਨੂੰ ਇਸ ਖੂਬਸੂਰਤ ਜਗ੍ਹਾ ਦੀ ਯਾਦ ਆਈ ਜਿੱਥੇ ਮੈਂ ਆਪਣੀ ਇਸ ਨਵੀਂ ਅਤੇ ਮਹੱਤਵਪੂਰਨ ਯਾਤਰਾ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ। ਇਸ ਲਈ ਸੁਭਾਵਿਕ ਰੂਪ ਨਾਲ ਮੈਨੂੰ ਇੱਥੇ ਸ਼ੂਟਿੰਗ ਦੀ ਸ਼ੁਰੂਆਤ ਕਰਨੀ ਚੰਗੀ ਲੱਗੀ, ਜਿੱਥੇ ਮੇਰੀਆਂ ਜੜ੍ਹਾਂ ਹਨ।’’