ਚੰਡੀਗੜ੍ਹ: ਪੰਜਾਬੀ ਗਾਇਕ ਪਰਮੀਸ਼ ਵਰਮਾ ਅਤੇ ਉਸ ਦੀ ਪਤਨੀ ਗੀਤ ਦੇ ਘਰ ਧੀ ਨੇ ਜਨਮ ਲਿਆ ਹੈ। ਪਰਮੀਸ਼ ਨੇ ਇੰਸਟਾਗ੍ਰਾਮ ’ਤੇ ਆਪਣੀ ਧੀ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ। ਉਸ ਨੇ ਬੱਚੀ ਨੂੰ ਆਪਣੀਆਂ ਬਾਹਾਂ ’ਚ ਚੁੱਕਿਆ ਹੋਇਆ ਹੈ। ਬੱਚੀ ਦਾ ਨਾਂ ‘ਸਦਾ’ ਰੱਖਿਆ ਗਿਆ ਹੈ। ਪਰਮੀਸ਼ ਨੇ ਆਖਿਆ, ‘‘ਮੈਂ ਇਸ ਧਰਤੀ ’ਤੇ ਸਭ ਤੋਂ ਖੁਸ਼ਨਸੀਬ ਇਨਸਾਨ ਬਣ ਗਿਆ ਹਾਂ। ਮੇਰੀ ਧੀ ‘ਸਦਾ’ ਉੱਤੇ ਵਾਹਿਗੁਰੂ ਜੀ ਮਿਹਰ ਕਰਿਓ।’ ਪਰਮੀਸ਼ ਦੀ ਇਸ ਪੋਸਟ ’ਤੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਵਧਾਈਆਂ ਤੇ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਅਦਾਕਾਰਾ ਗੌਹਰ ਖ਼ਾਨ ਨੇ ਆਖਿਆ, ‘ਬਹੁਤ-ਬਹੁਤ ਮੁਬਾਰਕਾਂ ਪਰਮੀਸ਼।’ ਇੱਕ ਪ੍ਰਸ਼ੰਸਕ ਨੇ ਆਖਿਆ, ‘ਵਾਹਿਗੁਰੂ ਤੁਹਾਨੂੰ ਸਭ ਨੂੰ ਤੰਦਰੁਸਤੀ ਬਖ਼ਸ਼ਣ।’ ਜ਼ਿਕਰਯੋਗ ਹੈ ਕਿ ਪਰਮੀਸ਼ ਤੇ ਗੀਤ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਵਿਆਹ ਕਰਵਾਇਆ ਸੀ। -ਏਐੱਨਆਈ